ਪੀ.ਐਚ.ਸੀ ਨੰਦਪੁਰ ਕਲੋੜ ਅਤੇੇ ਨੋਗਾਵਾਂ ਵਿੱਖੇ ਕੀਤਾ ਦੋਰਾ
ਘਰ ਦੇ ਨੇੜੇੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਖੋਲ੍ਹੇ ਜਾ ਰਹੇ ਹਨ ਆਮ ਆਦਮੀ ਕਲੀਨਿਕ: ਅਸ਼ੋਕ ਕੁਮਾਰ
ਬੱਸੀ ਪਠਾਣਾ/ ਫਤਿਹਗੜ ਸਾਹਿਬ 12 ਜਨਵਰੀ, ਦੇਸ਼ ਕਲਿੱਕ ਬਿਓਰੋ
ਤਹਿਸੀਲ ਬੱਸੀ ਪਠਾਣਾ ਅਧੀਨ ਪੀ.ਐਚ.ਸੀ ਨੰਦਪੁਰ ਕਲੋੜ ਅਤੇੇ ਨੋਗਾਵਾਂ ਦੇ ਉਸਾਰੀ ਹੇਠ ਆਮ ਆਦਮੀ ਕਲੀਨਿਕਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾ ਅਸ਼ੋਕ ਕੁਮਾਰ ਵੱਲੋ ਆਮ ਆਦਮੀ ਕਲੀਨਿਕ ਲਈ ਬਣ ਰਹੀਆਂ ਬਿਲਡਿੰਗਾਂ ਦਾ ਜਾਇਜਾ ਲਿਆ ਗਿਆ। ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾ ਅਸ਼ੋਕ ਕੁਮਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਘਰ ਦੇ ਨੇੜੇੇ ਹੀ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਖੋਲ੍ਹੇ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਆਮ ਆਦਮੀ ਕਲੀਨਿਕਾਂ ਨਾਲ ਸਬੰਧਤ ਬਿਲਡਿੰਗਾਂ ਦਾ ਜਾਇਜ਼ਾ ਲਿਆ ਅਤੇ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਨ ਲਈ ਸੰਬਧਤ ਠੇਕੇਦਾਰਾ ਅਤੇ ਅਧਿਕਾਰੀਆਂ ਨੁੰ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਕਲੀਨਿਕਾਂ ਵਿਚ ਲੋੜੀਂਦਾ ਫਰਨੀਚਰ, ਪਖਾਨਿਆਂ ਦੀ ਸਹੂਲਤ ਨੂੰ ਯਕੀਨੀ ਬਣਾਉਣਾ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧਾਂ ਵੱਲ ਖਾਸ ਧਿਆਨ ਦੇਣ ਲਈ ਕਿਹਾ। ਐਸ.ਡੀ.ਐਮ ਅਸ਼ੋਕ ਕੁਮਾਰ ਵੱਲੋ ਮਰੀਜਾ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਸੰਬਧੀ ਪੁੱਛਗਿਛ ਕੀਤੀ ਅਤੇ ਉਨ੍ਹਾਂ ਸਟਾਫ ਨੂੰ ਕਿਹਾ ਕਿ ਦਵਾਈਆਂ ਦਾ ਸਟੋਕ ਮੁਕੰਮਲ ਰੱਖਿਆ ਜਾਵੇ।