Hindi English Tuesday, 29 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਨੀਮੋਨੀਆ ਤੋਂ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਖਲਾਈ ਦਿੱਤੀ

Updated on Tuesday, January 10, 2023 15:16 PM IST

 
5 ਸਾਲ ਤੱਕ ਦੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਲੋੜ: ਸਿਵਲ ਸਰਜਨ
 
ਦਲਜੀਤ ਕੌਰ 
 
 
ਸੰਗਰੂਰ, 10 ਜਨਵਰੀ, 2023: ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਨੀਮੋਨੀਆ ਨੂੰ ਘੱਟ ਕਰਨ ਤੇ ਨੀਮੋਨੀਆ ਕਾਰਨ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਦੁਆਰਾ ਚਲਾਈ ਜਾ ਰਹੀ ਮੁਹਿੰਮ ‘ਸਾਂਸ’ ਤਹਿਤ ਅੱਜ ਦਫਤਰ ਸਿਵਲ ਸਰਜਨ ਵਿਖੇ ਵੱਖ ਵੱਖ ਬਲਾਕਾਂ ਦੇ ਕਮਿਊਨਟੀ ਹੈਲਥ ਅਫਸਰਾਂ, ਏ.ਐਨ.ਐਮ. ਤੇ ਆਸ਼ਾ ਨੂੰ ਬੱਚਿਆਂ ਦੇ ਮਾਹਰ ਡਾਕਟਰ ਮਨੀਸ਼ ਦੁਆਰਾ ਟ੍ਰੇਨਿੰਗ ਦਿੱਤੀ ਗਈ। 
 
ਇਸ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਨੀਮੋਨੀਆ ਤੋਂ ਬਚਾਅ ਲਈ 5 ਸਾਲ ਤੱਕ ਦੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆ ਵਿੱਚ ਨੀਮੋਨੀਆ ਦੇ ਲੱਛਣ ਵਿਖਾਈ ਦੇਣ ‘ਤੇ ਬੱਚਿਆਂ ਦੇ ਮਾਹਿਰ ਡਾਕਟਰ ਤੋਂ ਹੀ ਜਾਂਚ ਕਰਾਉਣੀ ਚਾਹੀਦੀ ਹੈ।
 
ਸਾਂਸ ਮੁਹਿੰਮ ਦੇ ਨੋਡਲ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਸਾਂਸ (ਐਸ.ਏ.ਏ.ਐਨ.ਐਸ.) ਮੁਹਿੰਮ ਹਰ ਸਾਲ 12 ਨਵੰਬਰ ਤੋਂ 28 ਫ਼ਰਵਰੀ ਤੱਕ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ 5 ਸਾਲ ਤੱਕ ਦੇ ਬੱਚਿਆਂ ਵਿੱਚ ਨੀਮੋਨੀਆ ਬਾਰੇ ਜਾਗਰੂਕਤਾ ਦੇ ਨਾਲ ਨਾਲ ਇਸ ਦੇ ਲੱਛਣ, ਬਚਾਅ ਤੇ ਇਲਾਜ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ।
 
ਸਾਂਸ ਟ੍ਰੇਨਰ ਡਾ. ਮਨੀਸ਼ ਨੇ ਦੱਸਿਆ ਕਿ ਨੀਮੋਨੀਆ ਦੇ ਲੱਛਣ ਵਿੱਚ ਖੰਘ, ਬੱਚੇ ਦੁਆਰਾ ਤੇਜ ਤੇਜ ਸ਼ਾਹ ਲੈਣਾ, ਛਾਤੀ ਦਾ ਜਾਮ ਹੋਣਾ ਤੇ ਬੁਖ਼ਾਰ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨੀਮੋਨੀਆ ਦੀ ਪਛਾਣ ਬੱਚੇ ਦੇ ਸਾਹ ਲੈਣ ਦੀ ਗਿਣਤੀ ਤੋਂ ਵੀ ਲਗਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ 2 ਮਹੀਨਿਆਂ ਤੋਂ ਛੋਟੇ ਬੱਚਿਆ ਲਈ ਜੇਕਰ ਸਾਹ ਲੈਣ ਦੀ ਗਿਣਤੀ ਪ੍ਰਤੀ ਮਿੰਟ 60 ਤੋਂ ਵੱਧ ਹੈ, 2 ਮਹੀਨਿਆਂ ਤੋਂ ਇੱਕ ਸਾਲ ਤੱਕ ਦੇ ਬੱਚੇ ਦੀ ਸਾਹ ਲੈਣ ਦੀ ਗਿਣਤੀ 50 ਤੋਂ ਵੱਧ ਹੈ ਤੇ 1 ਤੋਂ 5 ਸਾਲ ਤੱਕ ਦੇ ਬੱਚੇ ਦੇ ਸਾਹ ਲੈਣ ਦੀ ਗਿਣਤੀ 40 ਪ੍ਰਤੀ ਮਿੰਟ ਤੋਂ ਵੱਧ ਹੈ ਤਾਂ ਉਸ ਬੱਚੇ ਨੂੰ ਨੀਮੋਨੀਆ ਹੋ ਸਕਦਾ ਹੈ।
 
ਉਨ੍ਹਾਂ ਕਿਹਾ ਕਿ ਨੀਮੋਨੀਆ ਤੋਂ ਬਚਾਅ ਲਈ ਬੱਚੇ ਦਾ ਸੰਪੂਰਨ ਟੀਕਾਕਰਨ ਹੋਣਾ ਚਾਹੀਦਾ ਹੈ, ਸਰਦੀਆਂ ਵਿੱਚ ਬੱਚੇ ਦੇ ਢੁਕਵੇਂ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਨੰਗੇ ਪੈਰ ਨਾ ਰਹਿਣ। ਉਨ੍ਹਾਂ ਕਿਹਾ ਕਿ ਨਵਜਾਤ ਬੱਚੇ ਨੂੰ ਕਦੇ ਵੀ ਬਿਨਾ ਕੱਪੜਿਆਂ ਤੋਂ ਨਹੀਂ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਧੂੰਏਂ ਤੋਂ ਬਚਾਅ ਲਈ ਖਾਣਾ ਬਣਾਉਣ ਸਮੇਂ ਐਲ.ਪੀ.ਜੀ. ਗੈਸ ਸਟੋਵ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਪੇਸ਼ ਨਾ ਹੋਵੇ।
 
ਇਸ ਮੌਕੇ ਡੀ.ਪੀ.ਐਮ. ਵੈਸ਼ਾਲੀ ਬਾਂਸਲ, ਸਾਂਸ ਟ੍ਰੇਨਰ ਸੀ.ਐੱਚ.ਓ. ਨੇਹਾ ਤੇ ਕਮਲਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਵੀਡੀਓ

ਹੋਰ
Have something to say? Post your comment
X