ਮੋਰਿੰਡਾ, 10 ਦਸੰਬਰ ( ਭਟੋਆ )
ਰੋਟਰੀ ਕਲੱਬ ਮੋਰਿੰਡਾ ਵਲੋਂ ਇੰਡਸ ਹਸਪਤਾਲ ਘੜੂੰਆਂ ਦੇ ਸਹਿਯੋਗ ਨਾਲ ਹਿੰਦੂ ਧਰਮਸ਼ਾਲਾ ਮੋਰਿੰਡਾ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ 100 ਮਰੀਜਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਪੀਜੀਆਈ ਚੰਡੀਗੜ੍ਹ ਰੋਟੋ ਵਿਭਾਗ ਦੇ ਮੈਂਬਰਾਂ ਨੇ 16 ਅੰਗਦਾਨੀਆਂ ਦੇ ਅੰਗ ਦਾਨ ਕਰਨ ਸਬੰਧੀ ਫਾਰਮ ਵੀ ਭਰੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਨਿਤਿਨ ਗੁਪਤਾ ਨੇ ਦੱਸਿਆ ਕਿ ਈ ਅਤੇ ਕੈਂਪ ਵਿੱਚ ਸ਼ਰਮਾ ਮੈਡੀਕਲ ਸਟੋਰ ਵੱਲੋਂ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਗੁਰੂ ਨਾਨਕ ਹਸਪਤਾਲ ਮੋਰਿੰਡਾ ਦੇ ਗਾਇਨੀ ਡਾਕਟਰ ਸ੍ਰੀਮਤੀ ਆਕਰੀਤੀ ਰਾਜ ਵਲੋਂ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਜਾਂਚ ਕੀਤੀ। ਇਸ ਕੈਂਪ ਦੇ ਪ੍ਰੋਜੈਕਟ ਮੈਨੇਜਰ ਐਡਵੋਕੇਟ ਸਿਮਰਨਜੀਤ ਸਿੰਘ ਹੀਰਾ, ਸੁਖਬੀਰ ਸਿੰਘ ਸਿੱਧੂ, ਮਨਜੀਤ ਸਿੰਘ ਭਾਟੀਆ, ਡਾ. ਨਿਰਮਲ ਧੀਮਾਨ ਅਤੇ ਡਾਕਟਰ ਗੁਰਪ੍ਰੀਤ ਸਿੰਘ ਮਾਵੀ ਨੇ ਇੰਡਸ ਹਸਪਤਾਲ ਦੇ ਡਾਕਟਰਾਂ ਅਤੇ ਮੈਨੇਜਮੈਂਟ ਟੀਮ ਦੀ ਸ਼ਲਾਘਾ ਕੀਤੀ। । ਇਸ ਮੌਕੇ ਰੋਟੋ ਮੈਂਬਰ ਪੀ.ਕੇ. ਰਤਨ ਨੇ ਕੈਂਪ ਵਿੱਚ ਆਏ ਵਿਅਕਤੀਆਂ ਨੂੰ ਮੌਤ ਤੋਂ ਉਪਰੰਤ ਅੰਗ ਦਾਨ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਤੀਕ ਗੁਪਤਾ ਕਲੱਬ ਪ੍ਰਧਾਨ, ਬੌਬੀ ਸਿੰਗਲਾ, ਰਾਜਿੰਦਰ ਸਚਦੇਵਾ, ਰਜਨੀਸ਼ ਭਾਟੀਆ, ਸੁਖਵਿੰਦਰ ਬਾਂਸਲ ਆਦਿ ਹਾਜ਼ਰ ਸਨ।