ਨਵੀਂ ਦਿੱਲੀ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਹਸਪਤਾਲ ਵਿੱਚ ਇਕ ਵੱਖਰੀ ਕਿਸਮ ਦਾ ਮਰੀਜ਼ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇਕ ਲੜਕੀ ਨੂੰ ਮਹਿੰਦੀ ਲਗਾਉਂਦਿਆਂ ਹੀ ਮਿਰਗੀ ਦਾ ਦੌਰਾ ਪੈ ਜਾਂਦਾ ਹੈ। ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਪਹੁੰਚੇ ਵੱਖਰੀ ਕਿਸਮ ਦੇ ਕੇਸ ਦਾ ਸਟੱਡੀ ਕਲੀਨਿਕਲ ਨਿਊਰੋਫਿਜੀਓਲਾਜੀ ਦੇ ਨਵੀਨਤਮ ਸੰਸਕਰਨ ਵਿੱਚ 23 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।