Hindi English Tuesday, 29 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਰੋਬੋਟਿਕ ਸਰਜਰੀ ਨਾਲ ਜਟਿਲ ਹਰਨੀਆ ਦਾ ਸਫਲ ਇਲਾਜ ਕੀਤਾ ਗਿਆ

Updated on Thursday, December 22, 2022 16:25 PM IST

ਮੋਹਾਲੀ, 22 ਦਸੰਬਰ, ਦੇਸ਼ ਕਲਿੱਕ ਬਿਓਰੋ :

ਜਟਿਲ ਐਬਡਾਮਿਨਲ ਹਰਨੀਆ ਨਾਲ ਪੀੜ੍ਹਿਤ ਇੱਕ 55 ਸਾਲਾ ਔਰਤ ਦਾ ਅਧੁਨਿਕ ਹਰਨੀਆ ਸਰਜਰੀ ਰੋਬੋਟਿਕ ਐਬਡਾਮਿਨਲ ਵਾਲ ਰਿਕੰਸਟ੍ਰਕਸ਼ਨ ਦੇ ਜਰੀਏ ਮੈਕਸ ਹਸਪਤਾਲ, ਮੋਹਾਲੀ 'ਚ ਹਾਲ ਹੀ 'ਚ ਸਫਲਤਾਪੂਰਵਕ ਇਲਾਜ ਕੀਤਾ ਗਿਆ |
ਔਰਤ ਦੇ ਪੇਟ 'ਚ ਪਿਛਲੇ 8 ਸਾਲਾਂ ਤੋਂ ਸੋਜ ਸੀ ਅਤੇ ਪਿਛਲੇ 3 ਮਹੀਨਿਆਂ 'ਚ ਦਰਦ ਦੀ ਤੇਜੀ ਵਧ ਰਹੀ ਸੀ | 12 ਸਾਲ ਪਹਿਲਾਂ ਉਸਦੀਆਂ ਆਂਤਾਂ ਦੇ ਰਪਚਰ ਦੇ ਕਾਰਨ ਉਸਦੇ ਪੇਟ ਦੀ ਓਪਨ ਸਰਜਰੀ ਹੋਈ ਸੀ, ਜਿਸਦੇ ਬਾਅਦ ਉਸਦੇ ਟਾਂਕੇ ਠੀਕ ਨਹੀਂ ਹੋਏ ਸਨ | ਇਸ ਨਾਲ ਪੇਟ ਦੀ ਗਲਤ ਸੋਜ ਦਾ ਵਿਕਾਸ ਹੋਇਆ, ਜਿਸਨੂੰ ਇਨਸਿਜਨਲ ਹਰਨੀਆ ਦੇ ਰੂਪ 'ਚ ਜਾਣਿਆ ਜਾਂਦਾ ਹੈ |
ਡਾ. ਅਨੂਪਮ ਗੋਇਲ, ਕੰਸਲਟੈਂਟ-ਜੀਆਈ, ਮਿਨੀਮਲ ਅਕਸੈਸ ਅਤੇ ਬੈਰਿਆਟਿ੍ਕ ਅਤੇ ਰੋਬੋਟਿਕ ਸਰਜਰੀ ਨੇ ਦੱਸਿਆ ਕਿ ਜਾਂਚ 'ਚ ਪੂਰੇ ਪੇਟ 'ਚ ਕਈ ਹਰਨੀਆ ਡਿਫੈਕਟ ਦਿਖਾਈ ਦਿੱਤੇ | ਮਰੀਜ ਦੀ ਆਂਤ ਦੀ ਪਿਛਲੀ ਸਰਜਰੀ ਨੂੰ ਦੇਖਦੇ ਹੋਏ ਸਰਜਰੀ ਕਰਨਾ ਮੁਸ਼ਕਿਲ ਸੀ |
ਉਨ੍ਹਾਂ ਨੇ ਕਿਹਾ ਕਿ ਸਮੇਂ 'ਤੇ ਇਲਾਜ ਨਾ ਕਰਵਾਉਣ 'ਤੇ ਪੇਟ ਦੀਆਂ ਹਰਨੀਆਂ ਇੱਕ ਖਤਰਨਾਕ ਸਥਿਤੀ ਹੈ | ਇਹ ਹਰਨੀਆ ਜਟਿਲ ਹੋ ਸਕਦਾ ਹੈ ਜਿਸ ਨਾਲ ਸੋਜ ਜਾਂ ਆਂਤਾਂ ਨੂੰ ਗੈਂਗ੍ਰੀਨ ਵੀ ਹੋ ਸਕਦਾ ਹੈ |
ਡਾ. ਅਨੁਪਮ ਗੋਇਲ ਨੇ ਅੱਗੇ ਦੱਸਿਆ ਕਿ ਪਾਰੰਪਰਿਕ ਸਰਜਰੀ ਦੀ ਤੁਲਨਾਂ 'ਚ ਰੋਬੋਟਿਕ ਅਸਿਸਟਡ ਸਰਜਰੀ ਦੇ ਕਈ ਲਾਭ ਹਨ | ਰਿਕਵਰੀ ਜਿਆਦਾ ਤੇਜੀ ਨਾਲ ਹੁੰਦੀ ਹੈ ਕਿਉਂਕਿ ਇਹ ਸਰਜਰੀ ਨਿਊਨਤਮ ਇਨਵੇਸਿਵ ਹੁੰਦੀ ਹੈ ਜਿਸ ਨਾਲ ਖੂਨ ਦੀ ਕਮੀ ਘੱਟ ਹੁੰਦੀ ਹੈ | ਨਵੀਨਤਮ ਤਕਨੀਕ, ਦਾ ਵਿੰਚੀ Xi ਸਰਜੀਕਲ ਰੋਬੋਟ ਨਾਲ ਲੈਸ ਅਸੀਂ ਕੰਪਿਊਟਰ-ਨਿਰਦੇਸ਼ਿਤ, ਮੈਗਨੀਫਾਇਡ, 3ਡੀ ਵਿਜੂਅਲਾਈਜੇਸ਼ਨ ਦੀ ਵਰਤੋਂ ਕਰਕੇ ਜਟਿਲ ਸਰਜਰੀ ਕਰ ਸਕਦੇ ਹਾਂ |

ਵੀਡੀਓ

ਹੋਰ
Have something to say? Post your comment
X