ਪਟਿਆਲਾ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਸਰਕਾਰ ਵੱਲੋਂ ਕਈ ਨੌਕਰੀਆਂ ਵਿਚ ਟਾਈਪਿੰਗ ਟੈੱਸਟ ਦੀ ਸ਼ਰਤ ਲਾਈ ਜਾਣ ਕਾਰਨ ਗ਼ਰੀਬ ਤੇ ਲੋੜਵੰਦ ਵਿਦਿਆਰਥੀਆਂ ਲਈ ਵੱਡੀ ਸਮੱਸਿਆ ਇਹ ਸੀ ਕਿ ਟਾਈਪ ਸਿੱਖਣ ਲਈ ਉਨ੍ਹਾਂ ਕੋਲ ਆਪਣਾ ਕੰਪਿਊਟਰ ਨਹੀਂ ਤੇ ਨਾ ਹੀ ਉਹ ਕੰਪਿਊਟਰ ਸੈਂਟਰਾਂ ਦੀ ਮੋਟੀ ਫ਼ੀਸ ਭਰ ਸਕਦੇ ਹਨ। ਅਜਿਹੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਤੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੇ ਇਹ ਮਸਲਾ ਇਕ ਐਂਡਰਾਇਡ ਐਪ ਰਾਹੀਂ ਹੱਲ ਕਰ ਦਿੱਤਾ ਹੈ। ਗੂਗਲ ਪਲੇਅ ਸਟੋਰ ਤੋਂ ਮੁਫ਼ਤ ‘ਚ ਮਿਲਣ ਵਾਲੀ ਇਸ ਐਪ ਰਾਹੀਂ ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪਿੰਗ ਵਿਧੀਬੱਧ ਰੂਪ ਵਿਚ ਸਿੱਖੀ ਜਾ ਸਕਦੀ ਹੈ।