ਮੋਰਿੰਡਾ , 10 ਜਨਵਰੀ ( ਭਟੋਆ )
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੈਲੀਗ੍ਰਾਫੀ ਸੁੰਦਰ ਲਿਖਤ ਮੁਕਾਬਲੇ ਕਰਵਾਏ । ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੀਆਂ ਗਿਆਰਵੀਂ, ਬਾਰਵੀਂ ਜਮਾਤ ਦੀਆਂ 179 ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਸਕੂਲ ਮੁੱਖੀ ਵੱਲੋਂ ਵਿਦਿਆਰਥਣਾਂ ਨੂੰ ਸ਼ਟਰੈਸ ਮੈਨੇਜਮੈਂਟ( ਮਾਨਸਿਕ ਦਬਾਅ ਸੰਭਾਲ) ਵਿਸ਼ੇ ਤੇ ਸੰਬੋਧਿਤ ਹੁੰਦਿਆਂ ਸਮਝਾਇਆ ਗਿਆ ਕਿ ਜਿਵੇਂ ਜਿਵੇਂ ਕੋਈ ਵੀ ਪ੍ਰੀਖਿਆ ਜਾਂ ਮੁਕਾਬਲਾ ਨਜ਼ਦੀਕ ਆਉਂਦਾ ਹੈ ਤਾਂ ਉਸ ਵਿੱਚ ਮਨੋਵਿਗਿਆਨਕ ਤੌਰ ਤੇ ਮਜ਼ਬੂਤ ਰਹਿੰਦੇ ਹੋਏ ਆਪਣੀ ਬਿਹਤਰੀਨ ਭਾਗੀਦਾਰੀ ਕਰਨ ਵਾਲੇ ਵਿਦਿਆਰਥੀ ਹੀ ਅਕਸਰ ਜੇਤੂ ਹੋਕੇ ਨਿਕਲਦੇ ਹਨ,ਉਨ੍ਹਾਂ ਹਾਜ਼ਰ ਵਿਦਿਆਰਥਣਾਂ ਨੂੰ ਇਸ ਵਿਸ਼ੇ ਨਾਲ ਸਬੰਧਿਤ ਅਹਿਮ ਨੁਕਤਿਆਂ ਤੋਂ ਰੌਚਿਕ ਢੰਗ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰਮਾਣ-ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿੱਚ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਕ੍ਰਮਵਾਰ ਅਮਨਪ੍ਰੀਤ ਕੌਰ ਨੇ ਪਹਿਲਾ, ਰਸ਼ਮੀ ਨੇ ਦੂਸਰਾ, ਸ਼ਰਨਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਲੈਕਚਰਾਰ ਰਕੇਸ਼ ਸ਼ਰਮਾ, ਹਰਨੀਰ ਕੌਰ ਮਾਂਗਟ, ਅਮਨਦੀਪ ਸਿੰਘ, ਅੰਸ਼ੂ ਗਰਗ, ਰਣਬੀਰ ਕੌਰ, ਸੁਖਵਿੰਦਰਪਾਲ ਸਿੰਘ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।