ਮੋਰਿੰਡਾ 27 ਜਨਵਰੀ ( ਭਟੋਆ)
्ਨੈਸ਼ਨਲ ਆਈਡੀਨਲ ਕੌਨਵੇੰਟ ਸਕੂਲ ਸਹੇੜੀ ਵਿਖ਼ੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸੁਭ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਵਿਜੇ ਸ਼ਰਮਾ ਟਿੰਕੂ ਜੀ ਵੱਲੋ ਕੀਤੀ ਗਈ |ਸਕੂਲ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਵਿਜੇ ਸ਼ਰਮਾ ਟਿੰਕੂ ਇੰਚਾਰਜ ਵਿਧਾਨ ਸਭਾ ਹਲਕਾ ਖਰੜ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਜੇ ਕੁਮਾਰ ਸ਼ਰਮਾ ਜੀ ਵੱਲੋ ਸਰਸਵਤੀ ਮਾਤਾ ਜੀ ਦੀ ਪੂਜਾ ਕੀਤੀ ਗਈ |ਇਸ ਮੌਕੇ ਤੇ ਕੁਲਦੀਪ ਸਿੰਘ ਓਇੰਦ ਨਿੱਜੀ ਸਕੱਤਰ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ , ਜਸਪ੍ਰੀਤ ਸਿੰਘ, ਮਨਜੀਤ ਕੌਰ, ਗੁਰਪ੍ਰੀਤ ਕੌਰ , ਸਲੀਮ ਖਾਨ ਅਤੇ ਸਮੂਹ ਸਕੂਲ ਦੇ ਸਟਾਫ ਮੇਂਬਰ ਸ਼ਾਮਿਲ ਹੋਏ |