ਮੋਰਿੰਡਾ 31ਜਨਵਰੀ ( ਭਟੋਆ )
ਨਜਦੀਕੀ ਪਿੰਡ ਮੁੰਡੀਆਂ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਸਮੂਹ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ।
ਸਕੂਲ ਦੇ ਮੁੱਖ ਅਧਿਆਪਕ ਕਰਮਜੀਤ ਸਿੰਘ ਅਤੇ ਅਧਿਆਪਕ ਗੁਰਤੇਜ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਸ਼ਨ ਦੌਰਾਨ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਨੂੰ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵਿਦਿਅਕ ਸੈਸ਼ਨ ਦੌਰਾਨ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਖੇਡ ਮੁਕਾਬਲਿਆਂ ਵਿੱਚ ਸਕੂਲ ਦੀ ਖੋ -ਖੋ ਟੀਮ (ਲੜਕੇ) , ਬਲਾਕ ਮੋਰਿੰਡਾ ਵਿੱਚੋਂ ਜੇਤੂ ਰਹੀ ਹੈ। ਇਸੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸਤੋਂ ਇਲਾਵਾ ਏਕਮ ਕੌਰ ਅਤੇ ਗਗਨਪ੍ਰੀਤ ਸਿੰਘ ਨੇ 400 ਮੀਟਰ ਤੇ 600 ਮੀਟਰ ਦੌੜ ਵਿੱਚ ਕਲੱਸਟਰ ਅਤੇ ਬਲਾਕ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਹਨਾ ਅੱਗੇ ਦੱਸਿਆ ਕਿ ਖੇਡਾਂ ਤੋਂ ਬਿਨਾਂ ਅਮਨਪ੍ਰੀਤ ਕੌਰ ਨੇ ਜਿਲਾ ਪੱਧਰੀ ਪਹਾੜੇ ਮੁਕਾਬਲਿਆਂ ਵਿਚੋ ਪਹਿਲਾ , ਰਮਨੀਤ ਕੌਰ ਅਤੇ ਓਮ ਸਿੰਘ ਨੇ ਪਹਾੜੇ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਵਿਚ ਬਲਾਕ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਪਿਛਲੇ ਸਾਲ ਦੇ ਪੰਜਵੀਂ ਦੇ ਨਤੀਜੇ ਵਿਚੋਂ ਜਸਮੀਨ ਕੌਰ ਨੇ ਬਲਾਕ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ।
ਇਸ ਮੌਕੇ ਸਨਮਾਨ ਕਰਨ ਵਾਲਿਆਂ ਵਿੱਚ ਪਿੰਡ ਦੇ ਸਰਪੰਚ ਸ.ਭੁਪਿੰਦਰ ਸਿੰਘ, ਸ.ਬਹਾਦਰ ਸਿੰਘ,ਗੁਰਜੀਤ ਸਿੰਘ,ਕਿਰਪਾਲ ਸਿੰਘ ,ਬਲਵਿੰਦਰ ਸਿੰਘ ਸਿੰਘ ,ਨੰਬਰਦਾਰ ਭਾਗ ਸਿੰਘ, ਦਰਸ਼ਨ ਸਿੰਘ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਉੱਤੇ ਜਿੱਥੇ ਮਾਣ ਮਹਿਸੂਸ ਕੀਤਾ ਉਥੇ ਹੀ ਉਹਨਾਂ ਸਕੂਲ ਅਧਿਆਪਕਾਂ ਦਾ ਸਨਮਾਨ ਕਰਦਿਆਂ ਵਿਸ਼ਵਾਸ ਦਵਾਇਆ ਗਿਆ ਕਿ ਸਕੂਲ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਜਾਵੇਗਾ।