*ਵਿਦਿਆਰਥੀ ਵਿਦਿਆਲਿਆ ਦੀ ਵੈਬਸਾਈਟ www.navodaya.gov.in ’ਤੇ ਕਰਵਾ ਸਕਦੇ ਹਨ ਆਨਲਾਈਨ ਰਜਿਸਟਰੇਸ਼ਨ
ਮਾਨਸਾ, 10 ਫਰਵਰੀ: ਦੇਸ਼ ਕਲਿੱਕ ਬਿਓਰੋ
ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਦੇ ਪਿ੍ਰੰਸੀਪਲ ਬੀ. ਸੁਧਾਰਕਾ ਰੈਡੀ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਵਿਚ ਛੇਵੀਂ ਜਮਾਤ ਵਿਚ ਦਾਖਲੇ ਲਈ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 15 ਫਰਵਰੀ ਤੱਕ ਵਧਾਈ ਗਈ ਹੈ, ਜੋ ਕਿ ਪਹਿਲਾਂ 8 ਫਰਵਰੀ ਤੱਕ ਸੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਜਮਾਤ ਛੇਵੀਂ ਵਿਚ ਦਾਖਲੇ ਲਈ ਹਾਲੇ ਫਾਰਮ ਨਹੀਂ ਭਰੇ ਹਨ, ਉਹ 15 ਫਰਵਰੀ ਤੱਕ ਆਪਣਾ ਫਾਰਮ ਵਿਦਿਆਲਿਆ ਦੀ ਵੈਬਸਾਈਟ ਦੇ ਲਿੰਕ www.navodaya.gov.in ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਪਿ੍ਰੰਸੀਪਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਿਵਾਸੀ ਅਤੇ ਇਸ ਜ਼ਿਲ੍ਹੇ ਵਿਚ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਵਿਚ ਅਗਲੇ ਵਿਦਿਅਕ ਸੈਸ਼ਨ ਵਿਚ ਛੇਵੀਂ ਜਮਾਤ ਵਿਚ ਦਾਖਲਾ ਲੈਣ ਲਈ ਆਨਲਾਈਨ ਰਸਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮਾਨਸਾ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ, ਜਮਾਤ ਤੀਸਰੀ ਤੇ ਚੌਥੀ ਕਿਸੇ ਸਰਕਾਰੀ/ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਪੂਰਾ ਵਿਦਿਅਕ ਸੈਸ਼ਨ ਲਗਾ ਕੇ ਪਾਸ ਕੀਤੀ ਹੋਵੇ ਅਤੇ ਉਸ ਦਾ ਜਨਮ 1-5-2011 ਤੋਂ 30-4-2013 (ਦੋਵੇਂ ਮਿਤੀਆਂ ਸ਼ਾਮਿਲ) ਦੇ ਦਰਮਿਆਨ ਹੋਵੇ।
I/507061/2023