ਮੋਰਿੰਡਾ 30 ਜਨਵਰੀ (ਭਟੋਆ)
ਗੁਰਮਤਿ ਪ੍ਰਚਾਰ ਫਰੰਟ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਨਵੀਂ ਪਨੀਰੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜ੍ਹਨ ਦੇ ਉਪਰਾਲੇ ਨੂੰ ਲੈ ਕੇ ਵਿੱਢੀ ਲਹਿਰ ਤਹਿਤ ਪਿੰਡ ਦਾਤਾਰਪੁਰ ਅਤੇ ਕਲਾਰਾਂ ਵਿਖੇ ਬੱਚਿਆਂ ਦੇ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮੁੱਖ ਮਹਿਮਾਨ ਸਵੱਰਨ ਸਿੰਘ ਸੈਂਪਲਾ ਵੱਜੋਂ ਪਹੁੰਚੇ ।
ਇਸ ਮੌਕੇ ਤੇ ਦੋਨੋ ਪਿੰਡਾਂ ਵਿੱਚ ਕੁਲਵਿੰਦਰ ਸਿੰਘ ਰਸੂਲਪੁਰ ਦੀ ਦੇਖਰੇਖ ਹੇਠ ਤਿੰਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ! ਕੈਂਪ ਦੇ ਅੰਤਿਮ ਦਿਨ ਬੱਚਿਆਂ ਅਤੇ ਮਾਪਿਆਂ ਨੂੰ ਸਬੋਧਨ ਕਰਦਿਆਂ ਸਵਰਨ ਸਿੰਘ ਸੈਂਪਲਾ ਅਤੇ ਕੁਲਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਅਸੀਂ ਬਹਾਰੀ ਚਮਕ ਦਮਕ ਵਿੱਚ ਉਲਝ ਕੇ ਆਪਣੀ ਬੋਲੀ, ਸਭਿਆਚਾਰ ਅਤੇ ਵਿਵਹਾਰ ਤੋਂ ਦੂਰ ਹੋ ਕੇ ਪੱਛਮੀ ਰੰਗ ਵਿੱਚ ਰੰਗੇ ਗਏ ਹਾਂ । ਜਿਸ ਕਰਕੇ ਸਾਡੀ ਨੌਜਵਾਨ ਪੀੜੀ ਅਤੇ ਬੱਚਿਆਂ ਵਿੱਚ ਆਪਣੇ ਧਰਮ ਵਿੱਚ ਰੁੱਚੀ ਘੱਟਦੀ ਜਾ ਰਹੀ ਹੈ ਜਿਨ੍ਹਾਂ ਨੂੰ ਆਪਣੇ ਧਰਮ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਨੇ ਜਰੂਰੀ ਹਨ ।
ਇਸ ਅਵਸਰ ਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜੀਵ ਮਾਨ ,ਜਸਵੀਰ ਕੌਰ, ਜੋਤੀ ਕੋਰ ,ਅਮਨਦੀਪ ਕੌਰ ,ਸਿਕੰਦਰ ਕੋਰ, ਮਹਿੰਦਰ ਕੌਰ ,ਸੁਖਵਿੰਦਰ ਕੌਰ ,ਚਰਨਜੀਤ ਸਿੰਘ ਅਤੇ ਮੋਹਣ ਸਿੰਘ ਅਜੀਤ ਸਿੰਘ, ਇਕਬਾਲ ਸਿੰਘ ,ਹਰਚੰਦ ਸਿੰਘ ,ਸੰਤੋਖ ਸਿੰਘ ਰਾਮ ਸਿੰਘ, ਕੁਲਬੀਰ ਸਿੰਘ, ਹਰਬੰਸ ਸਿੰਘ, ਰਾਜਿੰਦਰ ਸਿੰਘ, ਗਿਆਨੀ ਹਰਵਿੰਦਰ ਸਿੰਘ ,ਮੇਵਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਵੀ ਹਾਜਰ ਸਨ।