ਮੋਰਿੰਡਾ, 24 ਜਨਵਰੀ ( ਭਟੋਆ)
ਸਰਕਾਰੀ ਐਲੀਮੈਂਟਰੀ ਸਕੂਲ ਜਵੰਧਾ ਵਿਖੇ ਐੱਨ.ਆਰ.ਆਈ. ਅਮਰਜੀਤ ਸਿੰਘ ਕਾਲਾ ਯੂ.ਐੱਸ.ਏ. ਵਲੋਂ ਵਿਦਿਆਰਥੀਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਅਮਨਿੰਦਰ ਕੌਰ ਨੇ ਦੱਸਿਆ ਕਿ ਅਮਰਜੀਤ ਸਿੰਘ ਕਾਲਾ ਓਇੰਦ ਵਾਲਿਆਂ ਵਲੋਂ ਵਿਦਿਆਰਥੀਆਂ ਨੂੰ ਕੋਟੀਆਂ ਤੇ ਬੂਟ ਦੇ ਕੇ ਸਰਦੀ ਤੋਂ ਬਚਾਉਣ ਚੰਗਾ ਉਪਰਾਲਾ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਧਾਰਨੀ, ਸਰਪੰਚ ਸਰਬਜੀਤ ਸਿੰਘ ਜਵੰਧਾ, ਨਿਧਾਨ ਸਿੰਘ ਸਰਪੰਚ ਗੋਪਾਲਪੁਰ, ਭਗਵਾਨ ਸਿੰਘ, ਨੰਬਰਦਾਰ ਮੇਜਰ ਸਿੰਘ ਓਇੰਦ, ਕੁਲਦੀਪ ਸਿੰਘ ਓਇੰਦ, ਹਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਨਿਰਮਲ ਸਿੰਘ, ਰਣਜੀਤ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ ਕਮੇਟੀ ਚੇਅਰਮੈਨ, ਸੁਖਵਿੰਦਰ ਕੌਰ, ਸੁਖਦਰਸ਼ਨ ਸਿੰਘ ਆਦਿ ਮੌਜੂਦ ਸਨ।