ਦਲਜੀਤ ਕੌਰ
ਲਹਿਰਾਗਾਗਾ, 29 ਜਨਵਰੀ, 2023: ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਵੱਲੋਂ ਸਵਿੱਤਰੀ ਬਾਈ ਫੂਲੇ ਅਤੇ ਫਾਤਿਮਾ ਸ਼ੇਖ ਨੂੰ ਸਮਰਪਿਤ 33 ਵੀੰ ਵਜ਼ੀਫ਼ਾ ਪ੍ਰੀਖਿਆ ਕਰਵਾਈ ਗਈ। ਜਿਸ ਤਹਿਤ ਬਲਾਕ ਇਕਾਈ ਲਹਿਰਾਗਾਗਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸਕੰਡਰੀ ਸਕੂਲ ਵਿਖੇ ਇਹ ਪ੍ਰੀਖਿਆ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਪ੍ਰੀਤ ਪਸ਼ੌਰ ਅਤੇ ਬਲਾਕ ਸਕੱਤਰ ਗੁਰਮੀਤ ਸੇਖੂਵਾਸ ਨੇ ਦੱਸਿਆ ਕਿ ਇਸ ਵਾਰ ਬਲਾਕ ਲਹਿਰਾਗਾਗਾ ਦੇ ਸੈਂਟਰ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਕੁੱਲ 405 ਵਿਦਿਆਰਥੀਆਂ ਨੇ ਹਿੱਸਾ ਲਿਆ । ਪੰਜਵੀਂ ਜਮਾਤ ਦੇ 202, ਅੱਠਵੀਂ ਦੇ 78, ਦਸਵੀਂ ਦੇ 74 ਅਤੇ ਬਾਰਵੀਂ ਜਮਾਤ ਦੇ 51 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ।
ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ, ਬਲਾਕ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਬਲਾਕ ਖਜ਼ਾਨਚੀ ਸਰਭਜੀਤ ਕਿਸ਼ਨਗੜ ਨੇ ਦੱਸਿਆ ਕਿ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਕਰਵਾਈ ਜਾਂਦੀ ਇਸ ਪ੍ਰੀਖਿਆ ਦਾ ਅਸਲ ਉਦੇਸ਼ ਵਿਦਿਆਰਥੀਆਂ ਵਿੱਚੋਂ ਨਕਲ ਦੀ ਭਾਵਨਾ ਖਤਮ ਕਰਕੇ ਪ੍ਰਤਿਭਾ ਦੀ ਸਹੀ ਪਰਖ ਕਰਨਾ ਹੈ। ਖੋਜ ਭਰਪੂਰ ਪ੍ਰਸ਼ਨਾ ਰਾਹੀਂ ਗਾਇਡਾਂ ਦੀ ਥਾਂ ਪਾਠ ਪੁਸਤਕਾਂ ਪੜ੍ਹਨ ਦੀ ਆਦਤ ਪਾਉਣਾ ਵੀ ਪ੍ਰੀਖਿਆ ਦਾ ਉਦੇਸ਼ ਹੈ।
ਇਸ ਮੌਕੇ ਮਾਸਟਰ ਜਗਨ ਨਾਥ , ਰਾਮ ਕੁਮਾਰ, ਨਰੇਸ਼ ਕੁਮਾਰ , ਕਿਰਨਪਾਲ ਸਿੰਘ, ਜਸਪਾਲ ਟੌਮ ਰਮਨਦੀਪ ਸਿੰਘ, ਗੁਰਚਰਨ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਮਨੋਜ ਕੁਮਾਰ, ਅਵਤਾਰ ਸਿੰਘ, ਗੁਰਤੇਜ ਸਿੰਘ, ਮੰਗਤ ਰਾਮ, ਰਜੇਸ਼ ਕੁਮਾਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਅਰੁਨ ਵਿਜੇ, ਪਵਨ ਕੁਮਾਰ, ਪ੍ਰੇਮ ਸਿੰਘ, ਅਜੈਬ ਸਿੰਘ, ਬਲਵਾਨ ਸਿੰਘ, ਹਰਦੀਪ ਜੂਨੀਅਰ ਆਦਿ ਹਾਜ਼ਰ ਸਨ ।