ਫਤਿਹ ਪ੍ਰਭਾਕਰ
ਸੰਗਰੂਰ/ ਲ਼ਹਿਰਾਗਾਗਾ 5 ਫਰਵਰੀ – ਯੁਵਕ ਸੇਵਾਵਾਂ ਵਿਭਾਗ ਜ਼ਿਲਾ ਸੰਗਰੂਰ ਅਤੇ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜ਼ਾਂ ਦੇ ਅਧਿਆਪਕਾਂ ਦਾ ਸਨਮਾਣ ਕੀਤਾ ਗਿਆ । ਇਸ ਸਮੇਂ ਸੰਬੋਧਨ ਕਰਦਿਆਂ ਵਿਭਾਗ ਦੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਅਤੇ ਕੋਆਰਡੀਨੇਟਰ ਪ੍ਰਵੀਨ ਖੋਖਰ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਆਪੋ-ਆਪਣੇ ਸਕੂਲ ਦੀ ਨੁਹਾਰ ਬਦਲਣ ਲਈ ਅਹਿਮ ਰੋਲ ਅਦਾ ਕੀਤਾ ਹੈ ਅਤੇ ਆਪੋ-ਆਪਣੇ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਵਿਦਿਆਰਥੀਆਂ ਨੂੰ ਸਹੀ ਰਾਸਤਾ ਅਖਤਿਆਰ ਕਰਨ ਲਈ ਅਹਿਮ ਰੋਲ ਅਦਾ ਕਰ ਰਹੇ ਹਨ । ਇਸ ਸਮੇਂ ਹਲਕਾ ਲਹਿਰਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦਾ ਇਹਨਾਂ ਸੰਸਥਾਵਾਂ ਵੱਲੋਂ ਸਨਮਾਣ ਕਰਨਾ ਇੱਕ ਪ੍ਰਸ਼ੰਸ਼ਾਂ ਯੋਗ ਕਦਮ ਹੈ, ਅਜਿਹਾ ਕਰਨ ਨਾਲ ਇੰਨ੍ਹਾਂ ਅਧਿਆਪਕਾਂ ਦੇ ਜਿੱਥੇ ਮਾਣ ਸਨਮਾਣ ਵਿੱਚ ਵਾਧਾ ਹੋਵੇਗਾ ਉੱਥੇ ਇਹਨਾਂ ਦੀ ਕੰਮ ਕਰਨ ਦੀ ਸ਼ਕਤੀ ਵੀ ਵਧੇਗੀ । ਸਨਮਾਣ ਸਮਾਰੋਹ ਦੌਰਾਨ ਦਿਲਦੀਪ ਕੌਰ ਪ੍ਰਿੰਸੀਪਲ (ਬੀ.ਐੱਨ.ਓ.) ਸਰਕਾਰੀ ਸੀਨੀ. ਸੈਕੰ. ਸਕੂਲ ਘਾਬਦਾਂ, ਗੀਤੂ ਰਾਣੀ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਮੌਜ਼ੋਵਾਲ, ਅਰੁਣ ਗਰਗ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਖੰਡੇਬਾਦ, ਕੁਲਵੀਰ ਸ਼ਰਮਾਂ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਰਾਜਪੂਰਾ, ਮਨੌਜ਼ ਕੁਮਾਰ ਕਾਮਰਸ ਲੈਕਚਰਾਰ ਸਰਕਾਰੀ ਸੀਨੀ. ਸੈਕੰ. ਸਕੂਲ (ਲੜ੍ਹਕੇ) ਲਹਿਰਾਗਾਗਾ, ਰੀਤੂ ਰਾਣੀ ਪੌਲੀਟੀਕਲ ਸਾਇੰਸ ਲੈਕਚਰਾਰ, ਦੀਪਿਕਾ ਰਾਣੀ ਸਾਇੰਸ ਮਿਸਟਰੈਸ, ਅਰਪਣਾ ਸ਼ਰਮਾਂ ਸਾਇੰਸ ਮਿਸਟਰੈਸ, ਉਸ਼ਾ ਜੈਨ ਇੰਗਲਿਸ਼ ਲੈਕਚਰਾਰ, ਹਰਸ਼ ਆਰਟ ਐਂਡ ਕਰਾਫ਼ਟ ਅਧਿਆਪਕ ਸਰਕਾਰੀ ਸੀਨੀ. ਸੈਕੰ. ਸਕੂਲ (ਲੜ੍ਹਕੀਆਂ), ਮੰਦੀਪ ਕੁਮਾਰ ਐਸ.ਐਸ.ਟੀ. ਅਧਿਆਪਕ ਸਰਕਾਰੀ ਸੀਨੀ. ਸੈਕੰ. ਸਕੂਲ ਭੁਟਾਲ ਕਲਾਂ, ਅਮਨੀਸ਼ ਸ਼ਰਮਾਂ ਹਿਸਟਰੀ ਲੈਕਚਰਾਰ ਸਰਕਾਰੀ ਸੀਨੀ. ਸੈਕੰ. ਸਕੂਲ ਛਾਜ਼ਲੀ, ਸ਼ਿਵਾਲੀ ਗਣਿਤ ਮਿਸਟਰੈਸ ਸਰਕਾਰੀ ਹਾਈ ਸਕੂਲ ਸੇਖੁਵਾਸ, ਸੁਖਵਿੰਦਰ ਸਿੰਘ ਗਿਰ ਐਸ.ਐਸ.ਟੀ. ਅਧਿਆਪਕ ਸਰਕਾਰੀ ਸੀਨੀ. ਸੈਕੰ. ਸਕੂਲ ਮੰਡਵੀ, ਰਤਨ ਕੁਮਾਰ ਐਸ.ਐਸ.ਟੀ. ਅਧਿਆਪਕ ਸਰਕਾਰੀ ਹਾਈ ਸਕੂਲ ਕਾਲਵੰਜ਼ਾਰਾ, ਰਚਨਾ ਦੇਵੀ ਆਰਟ ਐਂਡ ਕਰਾਫ਼ਟ ਅਧਿਆਪਿਕਾ ਸਰਕਾਰੀ ਹਾਈ ਸਕੂਲ ਖੰਡੇਬਾਦ, ਨਰਿੰਦਰ ਸਿੰਘ ਇੰਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲਹਿਰਾਗਾਗਾ,
ਸੁਰਜ਼ ਭਾਨ ਤੇ ਮੈਡਮ ਨੀਸ਼ਾ ਰਾਣੀ ਆਰਟ ਐਂਡ ਕਰਾਫ਼ਟ ਅਧਿਆਪਕ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ, ਸੁਖਜਿੰਦਰ ਸਿੰਘ ਆਰਟ ਐਂਡ ਕਰਾਫ਼ਟ ਅਧਿਆਪਕ ਸਰਕਾਰੀ ਸੀਨੀ. ਸੈਕੰ. ਸਕੂਲ ਭੁਟਾਲ ਕਲਾਂ, ਯਾਦਵਿੰਦਰ ਗੋਇਲ ਆਰਟ ਐਂਡ ਕਰਾਫ਼ਟ ਅਧਿਆਪਕ ਸਰਕਾਰੀ ਮਿਡਲ ਸਕੂਲ ਅੜ੍ਹਕਵਾਸ, ਪ੍ਰੋਫੈ. ਡਾ. ਸੁਖਵਿੰਦਰ ਸਿੰਘ ਸਰਕਾਰੀ ਰਣਬੀਰ ਕਾਲਜ਼ ਸੰਗਰੂਰ, ਪ੍ਰੋਫੈ. ਗਗਨਦੀਪ ਸਿੰਘ ਸਰਕਾਰੀ ਸ਼ਹੀਦ ਉੱਧਮ ਸਿੰਘ ਕਾਲਜ਼ ਸੁਨਾਮ, ਹਰਕੀਰਤ ਸਿੰਘ ਗਣਿਤ ਅਧਿਆਪਕ ਸਰਕਾਰੀ ਸੀਨੀ. ਸੈਕੰ. ਸਕੂਲ ਦਿੜ੍ਹਬਾ, ਕਾਲਾ ਖਾਨ ਪੰਜਾਬੀ ਅਧਿਆਪਕ ਸਰਕਾਰੀ ਸਰਕਾਰੀ ਹਾਈ ਸਕੂਲ ਅਲੀਸ਼ੇਰ ਆਦਿ ਸ਼ਾਮਲ ਸਨ ।