ਚੰਡੀਗੜ੍ਹ, 25 ਮਈ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੀ ਇਲੈਕਟ੍ਰਿਕ ਵ੍ਹੀਕਲ (ਈਵੀ) ਪਾਲਿਸੀ ਮੁਤਾਬਕ ਸ਼ਹਿਰ ਵਿੱਚ ਜੂਨ ਤੋਂ ਬਾਅਦ ਪੈਟਰੋਲ ਦੋਪਹੀਆ ਵਾਹਨਾਂ ਦੀ ਵਿਕਰੀ ਬੰਦ ਹੋ ਜਾਵੇਗੀ। ਜੇਕਰ ਕੋਈ ਬਾਈਕ ਖਰੀਦਦਾ ਹੈ ਤਾਂ ਵੀ ਚੰਡੀਗੜ੍ਹ 'ਚ ਉਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਕਿਉਂਕਿ ਈਵੀ ਨੀਤੀ ਮੁਤਾਬਕ ਸਾਲ 2023-24 ਦਾ ਟੀਚਾ ਜੂਨ 'ਚ ਪੂਰਾ ਹੋ ਸਕਦਾ ਹੈ।