Hindi English Monday, 28 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਚੰਡੀਗੜ੍ਹ

More News

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਉਪਰਾਲਾ: ਵਿਦਿਆਰਥੀਆਂ ਨੂੰ RRR ਸੈਂਟਰਾਂ ਬਾਰੇ ਕੀਤਾ ਜਾਗਰੂਕ

Updated on Tuesday, May 30, 2023 12:14 PM IST

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਵਿਦਿਆਰਥੀਆਂ ਨੂੰ ਆਰ ਆਰ ਆਰ ਸੈਂਟਰਾਂ ਬਾਰੇ ਕੀਤਾ ਜਾਗਰੂਕ

ਐੱਸ.ਏ.ਐੱਸ. ਨਗਰ, 30 ਮਈ, ਦੇਸ਼ ਕਲਿੱਕ ਬਿਓਰੋ

ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਹੇਠ ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਤਹਿਤ ਮਈ 15 ਤੋਂ 5 ਜੂਨ ਤੱਕ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਸਰਕਾਰੀ ਕੰਨਿਆ ਸਕੂਲ ਸੋਹਾਣਾ ਵਿਖੇ ਬੱਚਿਆਂ ਨੂੰ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਬਣੇ ਆਰ ਆਰ ਸੈਂਟਰਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਸਕੂਲ ਦੇ ਸਾਰੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਇਹ ਸਹੁੰ ਲਈ ਗਈ ਕਿ ਉਹ ਆਪਣੇ ਘਰ ਦਾ ਵਰਤਿਆ ਹੋਇਆ ਸਮਾਨ ਆਰ ਆਰ ਸੈਂਟਰਾਂ 'ਤੇ ਜਮ੍ਹਾਂ ਕਰਵਾਉਣਗੇ ਤਾਂ ਜੋ ਇਹ ਸਮਾਨ ਕਿਸੇ ਹੋਰ ਲੋੜਵੰਦ ਵਿਅਕਤੀਆਂ ਦੇ ਕੰਮ ਆ ਸਕੇ। ਇਸ ਤੋਂ ਇਲਾਵਾ ਸਕੂਲ ਵਿੱਚ ਕਲੀਨਅੱਪ ਡਰਾਈਵ ਕਰਵਾਈ ਗਈ ਅਤੇ ਸਕੂਲੀ ਬੱਚਿਆਂ ਵੱਲੋਂ ਪਲਾਂਟੇਸ਼ਨ ਵੀ ਕਰਵਾਈ ਗਈ। ਬੱਚਿਆਂ ਨੂੰ ਆਰ ਆਰ ਆਰ (ਰੀਸਾਈਕਲ, ਰਡਿਊਜ਼, ਰੀਯੂਜ਼) ਸੈਂਟਰਜ਼ ਬਾਰੇ ਜਾਣੂ ਕਰਵਾਇਆ ਗਿਆ। ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ 14 ਆਰ.ਐਮ.ਸੀ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। ਅੱਜ ਦਫਤਰ ਨਗਰ ਨਿਗਮ, ਐਸ.ਏ.ਐਸ.ਨਗਰ ਵਿੱਚ ਲੋਕਾਂ ਨੂੰ ਗਿੱਲੇ ਕੂੜੇ ਤੋਂ ਬਣੀ ਖਾਦ ਵੰਡੀ ਗਈ । ਜਿਸ ਵਿੱਚ ਮੌਕੇ ਸ੍ਰੀ ਮਨਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ, ਐਮ.ਸੀ ਅਨੁਰਾਧਾ ਆਨੰਦ ਵਾਰਡ ਨੰ: 11 ਸ੍ਰੀਮਤੀ ਵੰਦਨਾ ਸੁਖੀਜਾ, ਸੀ.ਐਫ, ਸ੍ਰੀ ਜਗਰੂਪ ਸਿੰਘ, ਸੈਨੇਟਰੀ ਇੰਸਪੈਕਟਰ, ਸ੍ਰੀ ਜਸਪ੍ਰੀਤ ਸਿੰਘ, ਐਸ.ਡੀ.ਓ ਮੌਜੂਦ ਸਨ ਅਤੇ ਆਮ ਪਬਲਿਕ ਮੌਜੂਦ ਸੀ, ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਘਰ ਦਾ ਗਿੱਲੋ ਅਤੇ ਸੁੱਕਾ ਕੂੜਾ ਵੱਖ ਵੱਖ ਰੱਖਿਆ ਜਾਵੇ।

ਸੰਯੁਕਤ ਕਮਿਸ਼ਨਰ, ਸ੍ਰੀਮਤੀ ਕਿਰਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਸ਼ਹਿਰ ਵਿਚ ਨਗਰ ਨਿਗਮ ਵਲੋਂ ਖੋਲੇ ਗਏ ਆਰ ਆਰ ਆਰ ਸੈਂਟਰਾਂ ਸਬੰਧੀ ਲੋਕਾਂ ਨੂੰ ਮੁਨਿਆਦੀ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਦਿੱਤਾ ਗਿਆ ਸਮਾਨ ਨਗਰ ਨਿਗਮ ਦੀਆਂ ਗੱਡੀਆਂ ਰਾਹੀਂ ਇਕੱਠਾ ਕਰਕੇ ਵੱਖ ਵੱਖ ਸੈਂਟਰਾਂ 'ਤੇ ਪਹੁੰਚਦਾ ਕੀਤਾ ਜਾਂਦਾ ਹੈ। ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਪੰਜ ਸੈਂਟਰ (ਰੀਸਾਈਕਲ, ਡਿਊਜ਼, ਰੀਯੂਜ਼ ਸੈਂਟਰ) ਖੋਲੇ ਗਏ ਹਨ, ਜਿਨ੍ਹਾਂ ਵਿੱਚ ਐਸ.ਏ.ਐਸ.ਨਗਰ ਵਾਸੀ ਆਪਣੇ ਘਰ ਵਿੱਚ ਵਾਧੂ ਪਏ ਸਮਾਨ ਜਿਵੇਂ ਕਿ ਵਰਤਣਯੋਗ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਸਟੇਸ਼ਨਰੀ, ਖਿਡੌਨੇ, ਫਰਨੀਚਰ, ਬੂਟ, ਬੈਗ ਅਤੇ ਇਲੈਟ੍ਰੋਨਿਕ ਸਮਾਨ, ਆਦਿ ਜਮ੍ਹਾਂ ਕਰਵਾ ਸਕਦੇ ਹਨ । ਨਗਰ ਨਿਗਮ, ਐਸ.ਏ.ਐਸ.ਨਗਰ ਵੱਲੋਂ ਪੰਜ ਕੁਲੈਕਸ਼ਨ ਸੈਂਟਰ ਸੈਕਟਰ 54, 65 ਅਤੇ ਸੈਕਟਰ 71 ਦੇ ਕਮਿਊਨਟੀ ਸੈਂਟਰ, ਸੈਕਟਰ 56 ਦੇ ਰੈਣ ਬਸੇਰਾ ਅਤੇ ਫੇਸ-8 ਨੇਚਰ ਪਾਰਕ ਵਿੱਚ ਸਥਾਪਤ ਕੀਤੇ ਗਏ ਹਨ।

ਸ਼ਹਿਰ ਵਾਸੀ ਨਗਰ ਨਿਗਮ, ਐਸ.ਏ.ਐਸ.ਨਗਰ ਦੇ ਵੱਟਸਐਪ ਨੰਬਰ:- 94637-75070 ਅਤੇ ਟੋਲ ਵੀ ਨੰਬਰ :-18001370007 'ਤੇ ਸੰਪਰਕ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹਨ।

ਸ੍ਰੀਮਤੀ ਨਵਜੋਤ ਕੌਰ, ਕਮਿਸ਼ਨਰ ਐਸ.ਏ.ਐਸ.ਨਗਰ ਵੱਲੋਂ ਸ਼ਹਿਰ ਵਾਸੀਆਂ ਨੂੰ “ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ ਵਿੱਚ ਐਸ.ਏ.ਐਸ.ਨਗਰ ਨੂੰ ਸਾਫ ਅਤੇ ਸਵੱਛ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।

ਇਸ ਦੌਰਾਨ ਸ੍ਰੀਮਤੀ ਵੰਦਨਾ ਸਖੀਜਾ, ਸ੍ਰੀ ਹਰਵੰਤ ਸਿੰਘ, ਸੀ.ਐਸ.ਆਈ ਅਤੇ ਸ੍ਰੀ ਹਰਮਿੰਦਰ ਸਿੰਘ, ਐਸ.ਆਈ ਸ੍ਰੀ ਰਣਜੀਤ ਸਿੰਘ, ਐਸ.ਆਈ ਅਤੇ ਸ੍ਰੀ ਰਵਿੰਦਰ ਸਿੰਘ, ਐਸ.ਆਈ ਅਤੇ ਹੋਰ ਸਟਾਫ ਹਾਜ਼ਰ ਸੀ।

ਵੀਡੀਓ

ਹੋਰ
Have something to say? Post your comment
ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

: ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

: ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

: ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

: ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

: ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

: ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

: ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

: ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

: ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

X