ਮੋਰਿੰਡਾ 15 ਅਪ੍ਰੈਲ ( ਭਟੋਆ )
ਬਾਗਾਂ ਵਾਲਾ ਐਗਰੀਕਲਚਰਲ ਸਰਵਿਸ ਸੋਸਾਇਟੀ ਮੋਰਿੰਡਾ ਦੀ ਇੱਕ ਅਹਿਮ ਮੀਟਿੰਗ ਸੋਸਾਇਟੀ ਦੇ ਪ੍ਧਾਨ ਰੁਪਿੰਦਰ ਸਿੰਘ ਭਿੱਚਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸੋਸਾਇਟੀ ਦੇ ਮੌਜੂਦਾ ਸਕੱਤਰ ਉਪਰ ਲਗਾਏ ਗਏ ਗੰਭੀਰ ਇਲਜ਼ਾਮਾਂ ਸਬੰਧੀ ਚਰਚਾ ਕੀਤੀ ਗਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਰੁਪਿੰਦਰ ਸਿੰਘ ਭਿੱਚਰਾ ਨੇ ਦੱਸਿਆ ਕਿ ਸਭਾ ਵੱਲੋਂ 1/4/2022 ਤੋ ਲੈਕੇ 31/3/2023 ਤੱਕ 1056753/- ਰੁਪਏ ਵਿਆਜ਼ ਵਜੋਂ ਵਸੂਲ ਕੀਤੇ ਹਨ, ਜਿਨ੍ਹਾਂ ਵਿੱਚੋਂ 300000/- ਰੁਪਏ ਸਭਾ ਦੇ ਸੇਵਿੰਗ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਪਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਕੈਸ਼ ਕਰੈਡਿਟ ਖਾਦ ਸਟਾਕ ਦਾ ਬੀਮਾ ਕਰਵਾਉਣ ਅਤੇ ਕੈਸ਼ ਕਰੈਡਿਟ ਖਾਦ ਸਟਾਕ ਦੀ ਲਿਮਿਟ ਰੀਨਿਯੂ ਕਰਵਾਉਣ ਸਬੰਧੀ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਸਭਾ ਦੇ ਮੈਂਬਰ ਸ੍ਰੀ ਹਰੀਸ਼ ਚੰਦਰ ਬਾਗਾਂਵਾਲਾ ਵੱਲੋਂ ਸਬਾ ਦੇ ਮੌਜੂਦਾ ਸਕੱਤਰ ਉੱਤੇ ਲਗਾਏ ਗੰਭੀਰ ਦੋਸ਼ਾਂ ਤੇ ਵੀ ਭਖਵੀਂ ਚਰਚਾ ਹੋਈ, ਜਿਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਕਾਰਵਾਈ ਰਜਿਸਟਰ ਵਿੱਚ ਸ੍ਰੀ ਹਰੀਸ਼ ਚੰਦਰ ਦੀ ਸ਼ਿਕਾਇਤ ਸਬੰਧੀ ਵਿਭਾਗ ਵਲੋਂ ਆਏ ਪੱਤਰ ਨੂੰ ਉਸਦੇ ਨਾਲ ਦਾ ਖਾਲੀ ਪੰਨੇ ਨਾਲ ਜੋੜਿਆ ਵੇਖਕੇ ਇਸ ਪੱਤਰ ਸਬੰਧੀ ਅਣਜਾਣਤਾ ਪ੍ਗਟ ਕੀਤੀ ਅਤੇ ਸਭਾ ਦੇ ਸਕੱਤਰ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਹਰੀਸ਼ ਚੰਦਰ ਦੀ ਸ਼ਿਕਾਇਤ ਸਬੰਧੀ ਹੋਰ ਤਫ਼ਤੀਸ਼ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਅਤੇ ਇੱਕ ਤਿੰਨ ਮੈਂਬਰੀ ਕਮੇਟੀ ਗਠਨ ਕੀਤੀ ਗਈ ਜਿਹੜ ਸਮੇਂ ਸਮੇਂ ਤੇ ਸਭਾ ਦੇ ਰਿਕਾਰਡ ਦੀ ਪੜਤਾਲ ਕਰ ਸਕੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਚੌਧਰੀ ਨਰ ਸਿੰਘ, ਜਰਨੈਲ ਸਿੰਘ ਮੰਡੇਰ, ਪਿਰਥੀਪਾਲ ਸਿੰਘ ਕੰਗ, ਜਗਵਿੰਦਰ ਸਿੰਘ ਪੰਮੀ, ਸੁਖਦੀਪ ਸਿੰਘ ਭੰਗੂ ਅਤੇ ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।