ਐਸ.ਏ.ਐਸ. ਨਗਰ, 31 ਮਈ, ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਵਲੋਂ ਪੀ.ਐਸ.ਡੀ.ਐਮ., ਐਸ.ਏ.ਐਸ. ਨਗਰ ਦੀ ਸਹਾਇਤਾ ਨਾਲ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 07-06-2023 ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ. ਨਗਰ ਵਿਖੇ ਮੈਗਾ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ, ਨੇ ਦੱਸਿਆ ਕਿ ਮੇਲੇ ਵਿੱਚ 35 ਤੋਂ ਵੱਧ ਵੱਡੇ ਨਿਯੋਜਕਾਂ ਵਲੋਂ ਭਾਗ ਲਿਆ ਜਾਵੇਗਾ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਨਿੱਕ ਬੇਕਰਜ਼, ਨਾਹਰ ਸਪੀਨਿੰਗ ਮਿਲਜ਼, ਸਵਰਾਜ, ਕੁਨੈਕਟ, ਟੈਲੀਪਰਫੋਰਮੈਂਸ, ਗਲੋਬ ਆਟੋਮੋਬਾਇਲਜ਼, ਜੋਸ਼ੀ ਆਟੋਮੋਬਾਇਲਜ਼, ਚੀਮਾ ਬੁਆਏਲਰਜ਼, ਡੀਟੀਐਨਐੱਸ ਟੈਕਨਾਲੋਜੀ ਪ੍ਰਾ: ਲਿਮ:, ਹਾਰਟਮੈਨ ਇੰਡੀਆ ਲਿਮ:, ਐਲੀਨਾ ਆਟੋ ਇੰਡ:, ਸੌਰਵ ਕੈਮੀਕਲਜ਼, ਭਾਰਤ ਪੇਅ, ਪੇਟੀਐਮ ਆਦਿ ਵਲੋਂ ਭਾਗ ਲਿਆ ਜਾਵੇਗਾ।
ਇਸ ਰੋਜ਼ਗਾਰ ਮੇਲੇ ਵਿੱਚ ਆਈ.ਟੀ.ਸੈਕਟਰ ਨਾਲ ਸਬੰਧਿਤ ਜਿਵੇਂ ਪੀ.ਐਚ.ਪੀ. ਡਿਵੈਲਪਰ, ਕੰਪਿਊਟਰ ਆਪਰੇਸ਼ਨ ਅਫਸਰ, ਡਾਟਾ ਐਂਟਰੀ ਅਪਰੇਟਰ, ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫਸਰ, ਐਗਜ਼ੈਕਟਿਵ ਅਫਸਰ, ਕਸਟਮਰ ਕੇਅਰ ਐਗਜ਼ੈਕਟਿਵ, ਸੀ.ਐਨ.ਸੀ.ਅਪਰੇਟਰ, ਟਰਨਰ, ਫਿਟਰ, ਇਲੈਕਟ੍ਰੀਸ਼ੀਅਨ, ਸੀ.ਐਨ.ਸੀ./ਵੀ.ਐਮ.ਸੀ. ਅਪਰੇਟਰ, ਸਰਵਿਸ ਇੰਜੀਨੀਅਰ, ਸਿਲਾਈ ਕਢਾਈ ਨਾਲ ਸਬੰਧਿਤ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲਬੱਧ ਹੋਣਗੀਆਂ। ਜਿਸ ਵਿੱਚ ਮੈਟ੍ਰਿਕ, ਬਾਰ੍ਹਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ।
ਜ਼ਿਲ੍ਹੇ ਦੇ ਯੋਗ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਸਰਟੀਫੇਕਟ ਅਤੇ ਰੇਜ਼ਮੇਅ/ ਰਿਜ਼ਿਊਮ ਦੀਆਂ 5-5 ਫੋਟੋ ਕਾਪੀਆਂ ਨਾਲ ਲੈ ਕੇ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।