ਇਸ ਮੌਕੇ ਸ੍ਰੀ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਵੀ ਹੋਵੇਗਾ ਉਦਘਾਟਨ
ਮੋਹਾਲੀ: 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਨਗਰ ਨਿਗਮ, ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਸਿਲਵੀ ਪਾਰਕ ਫੇਜ਼-10 ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਨੂੰ ਸਮਰਪਨ ਸਮਾਗਮ ਅਤੇ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਉਦਘਾਟਨ 22 ਅਪ੍ਰੈਲ 2023, ਸ਼ਾਮ 6 ਵਜੇ, ਲਾਈਬ੍ਰੇਰੀ / ਓਪਨ ਏਅਰ ਥੀਏਟਰ ਸਿਲਵੀ ਪਾਰਕ ਫੇਜ਼-10, ਮੁਹਾਲੀ ਵਿਖੇ ਹੋਵੇਗਾ।ਇਸ ਮੌਕੇ ਸ੍ਰੀ ਧੀਰ ਦੇ ਗੀਤਾਂ ਦੇ ਗਾਇਨ ਅਤੇ ਧੀਰ ਹੋਰਾਂ ਦੀ ਚਰਚਿੱਤ ਕਹਾਣੀ ‘ਪੱਖੀ’ ’ਤੇ ਅਧਾਰਿਤ ਮਰਹੂਮ ਨਾਟਕਰਮੀ ਸ੍ਰੀ ਚਰਨਜੀਤ ਚੰਨੀ ਦੁਆਰਾ ਨਿਰਦੇਸ਼ਿਤ ਟੈਲੀ-ਫਿਲਮ ‘ਪੱਖੀ’ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਸਮਾਗਮ ਵਿਚ ਨਗਰ ਨਿਗਮ, ਮੁਹਾਲੀ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਸ਼ਾਮਿਲ ਹੋਣਗੇ। ਬੁਲਰਿਆਂ ਵੱਜੋਂ ਚਿੰਤਕ ਅਤੇ ਅਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਹਾਣੀਕਾਰ ਸ੍ਰੀ ਸੁਖਜੀਤ ਅਤੇ ਸ੍ਰੀ ਧੀਰ ਦੇ ਛੋਟੇ ਭਰਾ ਪੰਜਾਬੀ ਲੇਖਕ ਸ੍ਰੀ ਰਿਪੁਦਮਨ ਸਿੰਘ ਰੂਪ ਸ਼ਿਰਕਤ ਕਰਨਗੇ।