Hindi English Monday, 28 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਚੰਡੀਗੜ੍ਹ

More News

ਮੋਰਿੰਡਾ ਦੇ ਬੱਸ ਸਟੈਂਡ ਤੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਮੁੱਢਲੀਆਂ ਸਹੂਲਤਾਂ

Updated on Saturday, June 03, 2023 15:44 PM IST

 
ਲੱਖਾਂ ਰੁਪਏ ਦੁਕਾਨਾਂ ਦੇ ਕਿਰਾਏ ਤੇ ਅੱਡਾ ਫੀਸ ਆਉਣ ਦੇ ਬਾਵਜੂਦ ਨਾਂ ਬੱਸ ਸਟੈਂਡ ਤੇ ਕੋਈ ਚੌਕੀਦਾਰ ਤੇ ਨਾ ਹੀ ਜਗਦੀਆਂ ਨੇ ਲਾਇਟਾਂ
ਮੋਰਿੰਡਾ 03  ਜੂਨ ( ਭਟੋਆ) 
 
ਸਥਾਨਕ ਨਗਰ ਕੌਂਸਲ ਨੂੰ  ਮੋਰਿੰਡਾ ਦੇ ਬੱਸ ਸਟੈਂਡ ਤੇ ਸਥਿਤ ਲੱਗਭੱਗ ਤਿੰਨ ਦਰਜਨ ਤੋਂ ਵੱਧ ਦੁਕਾਨਾਂ ਰਾਹੀਂ   ਭਾਵੇਂ ਲੱਖਾਂ ਰੁਪਏ ਮਹੀਨੇ ਦਾ ਕਿਰਾਇਆ ਆ ਰਿਹਾ ਹੈ  ਪ੍ਰੰਤੂ ਬੱਸ ਸਟੈਂਡ ਦੇ ਅੰਦਰਲੀ ਸਾਫ ਸਫਾਈ ਅਤੇ ਹੋਰ ਸੁਵਿਧਾਵਾਂ ਨਾ ਹੋਣ ਕਾਰਨ  ਜਿੱਥੇ ਦੁਕਾਨਦਾਰਾਂ ਨੂੰ ਗਾਹਕ ਨਾ ਆਉਣ ਕਾਰਨ ਨੁਕਸਾਨ  ਦਾ ਸਾਹਮਣਾ ਕਰਨਾ ਪੈ ਰਿਹਾ ਹੈ  , ਉੱਥੇ ਹੀ ਵੱਖ ਵੱਖ ਵੱਡੇ ਸ਼ਹਿਰਾਂ ਤੋਂ ਆਉਣ ਵਾਲੀਆਂ ਬੱਸਾਂ ਦੇ ਮੋਰਿੰਡਾ ਬਾਈਪਾਸ ਤੋਂ ਲੰਘ ਜਾਣ ਕਰਕੇ ਅਤੇ ਇੱਥੋਂ ਗੁਜਰਦੀਆਂ ਬਹੁਤੀਆਂ ਬੱਸਾਂ ਦੇ  ਬੱਸ ਸਟੈਂਡ ਦੇ ਅੰਦਰ ਨਾ ਜਾਣ ਕਾਰਨ ਸਵਾਰੀਆਂ   ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ।
ਵਰਨਣਯੋਗ ਹੈ ਕਿ  ਮੋਰਿੰਡਾ  ਦੇ  ਬੱਸ ਅੱਡੇ  ਵਿੱਚ ਕੁੱਝ ਸਾਲ  ਪਹਿਲਾਂ  ਚੰਡੀਗੜ੍ਹ, ਨੰਗਲ ,ਪਟਿਆਲਾ, ਲੁਧਿਆਣਾ   ਅਤੇ ਆਸ ਪਾਸ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਆਉਣ ਜਾਣ ਵਾਲੀਆਂ ਬੱਸਾਂ  ਖੜ੍ਹਦੀਆਂ ਸਨ,  ਪ੍ਰੰਤੂ ਬੱਸ ਸਟੈਂਡ ਦੇ ਅੰਦਰ  ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ  ਹੁਣ ਇਹ ਬੱਸਾਂ, ਬੱਸ ਸਟੈਂਡ ਦੇ ਬਾਹਰ  ਖੜ੍ਹ ਕੇ ਹੀ ਸਵਾਰੀਆਂ ਚੁੱਕਦੀਆਂ ਤੇ ਉਤਾਰਦੀਆਂ ਹਨ  । ਜਿਸ ਕਾਰਨ ਮੋਰਿੰਡਾ ਤੋਂ ਵੱਖ ਵੱਖ ਸ਼ਹਿਰਾਂ ਨੂੰ ਆਉਣ ਜਾਣ ਕਰਨ  ਵਾਲੀਆਂ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਸਹਿਣੀ ਪੈਂਦੀ ਹੈ  । ਭਾਵੇਂ ਇਹ ਬੱਸ ਸਟੈਂਡ  ਕੋਰੋਨਾ ਕਾਲ ਦੌਰਾਨ  ਜਾਂ ਅੰਡਰਬ੍ਰਿਜ ਦੇ ਬਣਨ ਕਾਰਨ  ਲਗਪਗ ਦੋ ਸਾਲ ਬੰਦ ਰਿਹਾ ਹੈ  ਪਰੰਤੂ ਇਸਦੇ ਚੱਲਣ ਉਪਰੰਤ ਵੀ  ਨਾ ਤਾਂ ਬੱਸ ਸਟੈਂਡ ਵਿਚ ਸਹੀ ਤਰੀਕੇ ਨਾਲ ਸਫਾਈ ਕੀਤੀ ਜਾਂਦੀ ਹੈ  ਅਤੇ ਨਾ ਹੀ ਸਾਫ ਸੁਥਰਾ ਪੀਣ ਵਾਲਾ ਪਾਣੀ ਹੈ। ਬੱਸ ਸਟੈਂਡ ਵਿੱਚ ਲੱਖਾਂ ਰੁਪਏ ਖਰਚ ਕੇ ਬਣਾਏ ਗਏ  ਬਾਥਰੂਮ ਗੰਦੇ ਜਾਂ ਬੰਦ ਪਏ ਹਨ ਜਿਸ ਕਾਰਨ ਔਰਤਾਂ ਨੂੰ ਕਾਫ਼ੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ।  ਸਵਾਰੀਆਂ ਨੂੰ ਗਰਮੀ ਤੋਂ ਬਚਾਉਣ  ਵਾਸਤੇ ਕੋਈ ਪੱਖਾ ਨਹੀਂ ਚਲਦਾ ਅਤੇ ਕਈ ਜਗ਼੍ਹਾ ਤੋਂ ਪੱਖਿਆਂ ਤੋਂ ਬਿਨਾਂ ਪੱਖੇ ਟੰਗਣ ਵਾਲੀਆਂ ਪਾਇਪਾਂ ਹੀ ਲਮਕ ਰਹੀਆਂ ਹਨ, ਮੁਰੰਮਤ ਲਈ ਉਤਾਰੇ ਗਏ ਪੱਖੇ ਮੁੜ ਟੰਗੇ ਹੀ ਨਹੀਂ  ਗਏ । ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਰਾਤ ਸਮੇਂ ਲਾਈਟਾਂ ਨਾਮਾਤਰ ਹੀ ਜਗਦੀਆਂ ਹਨ  । ਭਾਵੇਂ ਨਗਰ ਕੌਂਸਲ ਨੂੰ  ਸਵੱਛ ਭਾਰਤ ਮੁਹਿੰਮ ਰਾਹੀਂ  ਸੂਬੇ ਵਿੱਚੋਂ ਚੌਥਾ ਸਥਾਨ ਹਾਸਲ ਹੋ ਚੁੱਕਾ ਹੈ  ਪਰੰਤੂ ਇਸੇ ਮੁਹਿੰਮ ਤਹਿਤ ਬੱਸ ਸਟੈਂਡ ਵਿਚ  ਲੱਖਾਂ ਰੁਪਏ ਖਰਚ ਕੇ ਬਣਾਇਆ ਬਾਥਰੂਮ  ਲੋਕਾਂ ਦੀ ਵਰਤੋਂ ਲਈ ਨਹੀਂ ਖੋਲ੍ਹਿਆ ਗਿਆ । ਇਸੇ ਤਰ੍ਹਾਂ ਪੀਣ ਵਾਲੇ ਪਾਣੀ ਲਈ ਲਗਾਏ ਵਾਟਰ ਕੂਲਰ ਅਤੇ ਛੱਤ ਉੱਤੇ ਰੱਖੀਆਂ ਗਈਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ, ਵਾਟਰ ਕੂਲਰਾਂ ਨੂੰ ਲੱਗੀਆਂ ਹੋਈਆਂ ਟੂਟੀਆਂ ਵਰਤੋਯੋਗ ਨਾ ਹੋਣ ਕਾਰਣ ਲੋਕਾਂ ਨੂੰ ਪਾਣੀ ਪੀਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇੱਥੇ ਇਹ ਵੀ ਦੱਸਣਯੋਗ ਹੈ ਕਿ  ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਅੰਦਰਲੇ ਸਾਇਕਲ ਸਟੈਂਡ ਨੂੰ 5 ਲੱਖ ਰੁਪਏ ਤੋਂ ਵੱਧ ਸਲਾਨਾ ਠੇਕੇ ਤੇ ਦਿੱਤਾ ਗਿਆ ਹੈ ਅਤੇ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਅੱਡਾ ਫੀਸ ਵੀ  ਲੱਖਾਂ ਰੁਪਏ ਸਲਾਨਾ   ਇਕੱਠੀ ਕੀਤੀ ਜਾਂਦੀ ਹੈ  ਪ੍ਰੰਤੂ  ਇੱਥੇ  ਸਹੂਲਤਾਂ  ਨਾਮਤਰ ਹੀ ਹਨ।ਇਸੇ ਤਰ੍ਹਾਂ ਬੱਸ ਸਟੈਂਡ ਵਿਚਲੀਆਂ ਲੱਗਭੱਗ 40  ਦੁਕਾਨਾਂ ਤੋਂ  ਨਗਰ ਕੌਂਸਲ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਰੂਪ ਵਿਚ ਆ ਰਿਹਾ ਹੈ,  ਪ੍ਰੰਤੂ   ਬੱਸਾਂ ਦੇ ਬੱਸ ਸਟੈਂਡ ਦੇ ਅੰਦਰ ਨਾ ਜਾਣ ਕਾਰਨ  ਇਨ੍ਹਾਂ ਦੁਕਾਨਦਾਰਾਂ ਦੀ ਗਾਹਕੀ ਵੀ ਪ੍ਰਭਾਵਤ ਹੋਈ ਹੈ  । ਹੁਣ ਜਦੋਂ ਸਰਕਾਰ ਵੱਲੋਂ ਰੇਲਵੇ ਫਾਟਕਾਂ ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਅੰਡਰਬ੍ਰਿਜ ਵੀ  ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ ਤਾਂ ਵੀ ਲੰਮੇ ਰੂਟ ਦੀਆਂ ਬੱਸਾਂ ਬੱਸ ਸਟੈਂਡ ਦੇ ਅੰਦਰ ਨਹੀਂ ਜਾਂਦੀਆਂ  ।   
ਇਸ ਮੌਕੇ ਤੇ ਗੱਲ ਕਰਦਿਆਂ ਨਿੱਜੀ ਬੱਸ ਦੇ ਅੱਡਾ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ  ਭਾਵੇਂ ਉਹ ਅੱਡਾ ਫੀਸ ਨਗਰ ਕੌਂਸਲ ਨੂੰ ਦਿੰਦੇ ਨੇ  ਪ੍ਰੰਤੂ ਬੱਸ ਸਟੈਂਡ ਵਿਚ ਨਾ ਕੋਈ ਚੌਕੀਦਾਰ ਹੈ ਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਹੈ  ਜਿਸ ਕਾਰਨ ਉਨ੍ਹਾਂ ਦੀਆਂ ਬੱਸਾਂ ਵਿੱਚੋਂ ਕਈ ਵਾਰੀ ਬੈਟਰੀਆਂ ਆਦਿ ਵੀ ਚੋਰੀ ਹੋ ਚੁੱਕੀਆਂ ਹਨ  । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ  ਬੱਸ ਅੱਡੇ ਦੀ ਸਾਫ ਸਫਾਈ ਅਤੇ  ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ  ਤਾਂ ਜੋ ਆਏ ਦਿਨ ਹੁੰਦੀਆਂ ਚੋਰੀਆਂ ਰੁਕ ਸਕਣ  । ਇਸੇ ਤਰ੍ਹਾਂ ਟੈਂਪੂ ਚਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਬੱਸ ਸਟੈਂਡ ਤੇ ਸਵਾਰੀਆਂ ਅਤੇ ਚਾਲਕਾਂ ਲਈ ਸਹੂਲਤਾਂ ਨਾ ਹੋਣ ਕਾਰਣ ਇੱਥੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੱਸ ਸਟੈਂਡ ਉੱਤੇ ਸਵਾਰੀਆਂ ਬਹੁਤ ਜ਼ਿਆਦਾ ਘੱਟ ਗਈਆਂ ਹਨ ਅਤੇ ਇਸ ਦਾ ਖਮਿਆਜਾ ਟੈਂਪੂ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ। 
 
ਅਕਾਲੀ ਆਗੂ ਜਗਪਾਲ ਸਿੰਘ ਜੌਲੀ , ਅਮਰਿੰਦਰ ਸਿੰਘ ਹੈਲੀ  ,ਕੌਂਸਲਰ , ਜੁਗਰਾਜ ਸਿੰਘ ਮਾਨਖੇੜੀ, ਮੋਨੂ ਖਾਨ, ਲੱਖੀ ਸ਼ਾਹ ਅਤੇ ਮਨਦੀਪ ਸਿੰਘ ਰੌਣੀ ਨੇ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ  ਮੋਰਿੰਡਾ ਵਿੱਚੋਂ ਹੋ ਕੇ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ  ਬੱਸ ਸਟੈਂਡ ਦੇ ਅੰਦਰ ਜਾਣਾ ਯਕੀਨੀ ਬਣਾਇਆ ਜਾਵੇ  ਅਤੇ ਬੱਸ ਸਟੈਂਡ ਦੇ ਅੰਦਰ ਸਾਫ਼ ਸਫ਼ਾਈ ਕਰਕੇ  ਸਵਾਰੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ । 
ਉਧਰ ਜਦੋਂ ਇਸ ਸਬੰਧੀ ਸਥਾਨਕ ਕਾਰਜਸਾਧਕ ਅਫ਼ਸਰ ਵਿਜੈ ਜਿੰਦਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
 

ਵੀਡੀਓ

ਹੋਰ
Have something to say? Post your comment
ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

: ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

: ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

: ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

: ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

: ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

: ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

: ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

: ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

: ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

X