ਮੋਹਾਲੀ, 14 ਦਸੰਬਰ, ਦੇਸ਼ ਕਲਿੱਕ ਬਿਓਰੋ :
ਮਾਨਤਾ ਪ੍ਰਾਪਤ ਅਤੇ ਰੈਕੋਗਨਾਈਜ਼ਡ ਐਸੋਸੀਏਸਨ ਪੰਜਾਬ ( ਰਾਸਾ) ਦੀ ਪੰਜਾਬ ਸਕੂਲ ਸਿੋੱਖਿਆ ਬੋਰਡ ਦੇ ਦਫਤਰ ਵਿੱਚ ਚੇਅਰਮੈਨ ਪ੍ਰੋ.ਯੋਗਰਾਜ ਨਾਲ ਪੈਨਲ ਮੀਟਿੰਗ ਹੋਈ। ਮੀਟਿੰਗ ਵਿੱਚ ਸਿੱਖਿਆ ਬੋਰਡ ਦੇ ਡਿਪਟੀ ਸਕੱਤਰ ਸ੍ਰੀ ਮਨਮੀਤ ਸਿੰਘ ਭੱਠਲ, ਸਹਾਇਕ ਸਕੱਤਰ ਬਾਰਵੀਂ ਸ੍ਰੀ ਰਵਜੀਤ ਕੌਰ ਤੋਂ ਇਲਾਵਾ ਕਾਰਜ ਸੰਚਾਲਨ ਸਾਖਾ ਅਤੇ ਐਫੀਲੀਏਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਸਬੰਧ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਾਨਤਾ ਪ੍ਰਾਪਤ ਅਤੇ ਰੈਕੋਗਨਾਈਜ਼ਡ ਐਸੋਸੀਏਸਨ ਪੰਜਾਬ ( ਰਾਸਾ) ਦੇ ਜਨਰਲ ਸਕੱਤਰ, ਸੁਜੀਤ ਸਰਮਾ ਬੱਬਲੂ ਨੇ ਦੱਸਿਆ ਕਿ ਰਾਸਾ ਵੱਲੋਂ ਮੰਗ ਕੀਤੀ ਗਈ ਕਿ ਮਾਰਚ 2023 ਦੀਆਂ ਪ੍ਰੀਖਿਆਵਾਂ ਦੇ ਅਠਵੀਂ, ਦਸਵੀਂ,ਬਾਰਵੀਂ ਦੇ ਬੋਰਡ ਇਮਤਿਹਾਨਾਂ ਵਿੱਚ ਐਫੀਲੀਏਟਿਡ ਸਕੂਲ ਦੇ ਸਟਾਫ ਨੂੰ ਸੁਪਰਵਾਈਜਰ ਸਟਾਫ ਤੋਂ ਇਲਾਵਾ,ਸੁਪਰਡੈਂਟ, ਡਿਪਟੀ ਸੁਪਰਡੰਟ ਅਤੇ ਅਬਜਰਵਡ ਦੀਆਂ ਡਿਊਟੀਆਂ ਵੀ ਦਿੱਤੀਆਂ ਜਾਣ।