ਚੰਡੀਗੜ੍ਹ, 18 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਕੱਲ੍ਹ ਲੋਕ ਜ਼ਿਆਦਾਤਰ ਸੋਸ਼ਲ ਮੀਡੀਆ ਉਤੇ ਸਰਗਰਮ ਰਹਿੰਦੇ ਹਨ। ਇਸ ਦੇ ਨਾਲ ਨਾਲ ਠੱਗਾ ਨੇ ਵੀ ਸੋਸ਼ਲ ਮੀਡੀਆ ਨੂੰ ਠੱਗੀ ਮਾਰਨ ਦਾ ਸਾਧਨ ਬਣਾ ਲਿਆ ਹੈ। ਠੱਗੀ ਮਾਰਨ ਵਾਲੇ ਵਾਟਸਐਪ (whatsapp) ਉਤੇ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਠੱਗ ਲੋਕਾਂ ਨੂੰ ਉਸਦੇ ਪਰਿਵਾਰ ਦਾ ਮੈਂਬਰ ਹੋਣ ਦਾ ਦਿਖਾਵਾਂ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਤੋਂ ਮੋਟੀ ਰਕਮ ਲੁੱਟ ਲੈਂਦੇ ਹਨ। ‘ਦ ਇੰਡੀਪੇਡੈਂਟ’ ਦੀ ਰਿਪੋਰਟ ਮੁਤਾਬਕ ਇਸ ਸਮੇਂ ‘Hi Mum’ ਨਾਮ ਦਾ ਸਕੈਮ ਚਰਚਾ ਵਿੱਚ ਹੈ। ਇਸ ਕਾਰਨ ਆਸਟਰੇਲੀਆ ਵਿੱਚ ਸੈਕੜੇਂ ਵਟਸਐਪ ਖਪਤਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। 2022 ਵਿੱਚ $7 ਮਿਲੀਅਨ ਜਾਂ 57 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ACCC ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਘੁਟਾਲੇ ਦੇ ਪੀੜਤਾਂ ਦੀ ਗਿਣਤੀ ’ਚ10 ਗੁਣਾ ਵਾਧਾ ਹੋਇਆ ਹੈ।
ਇਸ ਦੇ ਸ਼ੁਰੂਆਤ ਵਿੱਚ ਪੀੜਤ ਨੂੰ ਵਟਸਐਪ ਉਤੇ ਇਕ ਪਰਿਵਾਰ ਦੇ ਮੈਂਬਰ ਜਾਂ ਦੋਸਤ ਵਜੋਂ ਇਹ ਦਾਅਵਾ ਕਰਨ ਵਾਲੇ ਮੈਸੇਜ ਨਾਲ ਹੁੰਦੀ ਹੈ ਤਾਂ ਉਨ੍ਹਾਂ ਦਾ ਫੋਨ ਗੁਆਚ ਗਿਆ ਜਾਂ ਟੁੱਟ ਗਿਆ ਹੈ। ਇਕ ਵਾਰ ਜਦੋਂ ਉਹ ਲੋਕਾਂ ਦਾ ਵਿਸ਼ਵਾਸ ਜਿੱਤ ਲੈਂਦੇ ਹਨ, ਤਾਂ ਉਹ ਕਹਿਣਗੇ ਕਿ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ। ਜੋ ਜ਼ਿਆਦਾਤਰ ਮਾਮਲਿਆਂ ਵਿੱਚ ਮਦਦ ਪੈਸਿਆਂ ਨਾਲ ਜੁੜੀ ਹੁੰਦੀ ਹੈ। ਪੀੜਤ ਉਦੋਂ ਉਨ੍ਹਾਂ ਨੂੰ ਇਹ ਸੋਚਕੇ ਪੈਸੇ ਭੇਜਦਾ ਹੈ ਕਿ ਉਹ ਆਪਣੇ ਬੇਟੇ/ਬੇਟੀ ਜਾਂ ਰਿਸ਼ਤੇਦਾਰ ਦੀ ਮਦਦ ਕਰ ਰਹੇ ਹਨ। ਪ੍ਰੰਤੂ ਹਕੀਕਤ ਵਿੱਚ ਉਸ ਨਾਲ ਠੱਗੀ ਮਾਰੀ ਜਾ ਰਹੀ ਹੁੰਦੀ ਹੈ। ਅਜੇ ਤੱਕ ਭਾਵੇਂ ਭਾਰਤ ਵਿੱਚ ਅਜਿਹੇ ਘੁਟਾਲੇ ਦੀ ਕੋਈ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ, ਪ੍ਰੰਤੂ ਇਸ ਨੂੰ ਇਕ ਚੌਕਸੀ ਦੇ ਰੂਪ ਵਿੱਚ ਲੈਣਾ ਜ਼ਰੂਰੀ ਹੈ।