ਵਾਸਿੰਗਟਨ, 12 ਦਸੰਬਰ, ਦੇਸ਼ ਕਲਿਕ ਬਿਊਰੋ:
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਰਟੇਮਿਸ-1 ਚੰਦਰਮਾ ਮਿਸ਼ਨ ਅੱਜ ਪੂਰਾ ਹੋ ਗਿਆ। ਐਤਵਾਰ ਰਾਤ 11.10 ਵਜੇ, ਓਰੀਅਨ ਪੁਲਾੜ ਯਾਨ 1.4 ਲੱਖ ਮੀਲ ਦਾ ਸਫ਼ਰ ਤੈਅ ਕਰਕੇ ਧਰਤੀ 'ਤੇ ਪਰਤਿਆ। ਇਸ ਦੀ ਲੈਂਡਿੰਗ ਮੈਕਸੀਕੋ ਦੇ ਗੁਆਡਾਲੁਪ ਟਾਪੂ ਦੇ ਕੋਲ ਪ੍ਰਸ਼ਾਂਤ ਮਹਾਸਾਗਰ ਵਿੱਚ ਹੋਈ। ਨਾਸਾ ਨੇ ਇਸ ਮਿਸ਼ਨ ਨੂੰ 25 ਦਿਨ ਪਹਿਲਾਂ 15 ਨਵੰਬਰ ਨੂੰ ਤੀਜੀ ਕੋਸ਼ਿਸ਼ ਵਿੱਚ ਲਾਂਚ ਕੀਤਾ ਸੀ।ਨਾਸਾ ਦੇ ਮੁਤਾਬਕ, ਓਰਿਅਨ ਦਾ ਧਰਤੀ 'ਤੇ ਪ੍ਰਵੇਸ਼ ਖਾਸ ਹੈ। ਪਹਿਲੀ ਵਾਰ 'ਸਕਿਪ ਐਂਟਰੀ' ਤਕਨੀਕ ਨੂੰ ਅਪਣਾ ਕੇ ਧਰਤੀ 'ਤੇ ਲੈਂਡਿੰਗ ਕੀਤੀ ਗਈ। ਇਸ ਪ੍ਰਕਿਰਿਆ ਦੇ ਤਿੰਨ ਪੜਾਅ ਸਨ। ਓਰੀਅਨ ਸਭ ਤੋਂ ਪਹਿਲਾਂ ਧਰਤੀ ਦੇ ਵਾਯੂਮੰਡਲ ਦੇ ਉਪਰਲੇ ਹਿੱਸੇ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਇਹ ਆਪਣੇ ਅੰਦਰਲੇ ਕੈਪਸੂਲ ਦੀ ਮਦਦ ਨਾਲ ਵਾਯੂਮੰਡਲ ਤੋਂ ਬਾਹਰ ਆ ਗਿਆ। ਅੰਤ
‘ਚ ਪੈਰਾਸ਼ੂਟ ਰਾਹੀਂ ਦੋਬਾਰਾ ਵਾਯੂਮੰਡਲ ਦੇ ਅੰਦਰ ਵਾਪਸ ਆ ਗਿਆ।