ਮੋਹਾਲੀ ,8 ਦਸੰਬਰ, ਜਸਵੀਰ ਸਿੰਘ ਗੋਸਲ
ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਸੋਹਾਣਾ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਨਾਲ ਸਪਿਕ ਮੈਕੇ (ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਇੰਡੀਅਨ ਕਲਾਸੀਕਲ ਮਿਊਜ਼ਿਕ ਅਤੇ ਕਲਚਰ ਅਮੰਗ ਯੂਥ )ਦੇ ਵਿਸ਼ੇਸ਼ ਪ੍ਰੋਗਰਾਮ ਤਹਿਤ ਮਸ਼ਹੂਰ ਨਿ੍ਤਾਂਗਨਾ ਸ਼੍ਰੀ ਮਤੀ ਸ਼ਿਪਰਾ ਜੋਸ਼ੀ ਜੀ ਵੱਲੋਂ ਕੱਥਕ ਨ੍ਰਿਤ ਦੀ ਵਰਕਸ਼ਾਪ ਲਗਾਈ ਗਈ । ਇਸ ਵਰਕਸ਼ਾਪ ਦਾ ਆਯੋਜਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਊਸ਼ਾ ਮਹਾਜਨ ਦੀ ਅਗਵਾਈ ਹੇਠ ਹੋਇਆ।
ਵਰਕਸ਼ਾਪ ਦੇ ਕੋਆਰਡੀਨੇਟਰ ਸ਼੍ਰੀ ਮਤੀ ਰੀਟਾ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸ਼੍ਰੀ ਸ਼ਿਪਰਾ ਜੋਸ਼ੀ ਜੀ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨਾਲ ਭਾਰਤੀ ਸ਼ਾਸਤਰੀ ਸੰਗੀਤ ਨ੍ਰਿਤ ਦੀਆਂ ਵੱਖੋ-ਵੱਖ ਸ਼ੈਲੀਆਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਕੱਥਕ ਨ੍ਰਿਤ ਦੀਆਂ ਮੁਦਰਾਵਾਂ ਵੀ ਸਿਖਾਈਆਂ ਗਈਆ।
ਇਸ ਵਰਕਸ਼ਾਪ ਵਿੱਚ ਮੈਡਮ ਸਤਵਿੰਦਰ ਕੌਰ, ਰਵਿੰਦਰ ਕੌਰ ਸੰਧੂ, ਜੌਤੀ ਸ਼ੋਰੀ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ।