ਮੋਹਾਲੀ: 15 ਦਸੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਰਾਸਾ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੁੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਹੈ ਕਿ ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇ।
ਰਾਸਾ ਦੇ ਪ੍ਰਧਾਨ ਜਗਤਪਾਲ ਮਹਾਜਨ ਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਵੱਲੋਂ ਮੁੱਖ ਵਿਚਾਰਨ ਵਾਲੇ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਮੰਗ ਕੀਤੀ ਹੈ ਕਿ ਅੱਠਵੀਂ, ਦਸਵੀਂ ਤੇ ਬਾਰਵੀਂ ਦੇ ਇਮਤਿਹਾਨਾਂ ਵਿੱਚ ਐਫੀਲੀਏਟਡ ਸਕੂਲਾਂ ਦੇ ਸਟਾਫ ਦੀ ਡਿਊਟੀ ਵੀ ਸਰਕਾਰੀ ਸਕੂਲਾਂ ਦੀ ਤਰਜ਼ ‘ਤੇ ਲਾਈ ਜਾਵੇ, ਸਕੂਲਾਂ ਵਿੱਚ ਵਾਧੂ ਸੈਕਸ਼ਨ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਜਾਵੇ ਅਤੇ ਸੈਕਸ਼ਨ ਲੈਣ ਲਈ ਬੱਚਿਆਂ ਦੀ ਗਿਣਤੀ ਲਈ ਪਹਿਲਾਂ ਤਹਿ ਮਿਤੀ ਹੀ ਰੱਖੀ ਜਾਵੇ, ਬੋਰਡ ਦੀ ਮਾਨਤਾ ਲੈਣ ਲਈ ਸੀ ਐਲ ਯੂ ਦੀ ਸ਼ਰਤ ਖਤਮ ਕੀਤੀ ਜਾਵੇ, ਐਫੀਲੀਏਸ਼ਨ ਨਿਯਮਾਂ ਵਿੱਚ ਸਰਲਤਾ ਲਿਆਂਦੀ ਜਾਵੇ, ਓਪਨ ਪ੍ਰਣਾਲੀ ਰਾਹੀਂ ਸਕੂਲਾਂ ਨੂੰ ਮਿਹਨਤਾਨਾ ਸਮੇਤ ਬਕਾਏ ਦੇ ਦਿੱਤਾ ਜਾਵੇ, ਪੰਜਾਬ ਓਪਨ ਸਕੂਲ ਵਿੱਚ ਨੈਸ਼ਨਲ ਦੀ ਤਰਜ਼ ‘ਤੇ ਮੈਡੀਕਲ ਤੇ ਨਾਨ ਮੈਡੀਕਲ ਗਰੁੱਪ ਵੀ ਸ਼ਾਮਲ ਕੀਤੇ ਜਾਣ, ਬਾਰ੍ਹਵੀਂ ਜਮਾਤ ਦੇ ਸਰਟੀਫਿਕੇਟ ਦੇ ਨਾਲ ਹੀ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਕੋਵਿਡ ਤੋਂ ਪਹਿਲਾਂ ਦੀ ਤਰ੍ਹਾਂ ਨਾਲ ਹੀ ਜਾਰੀ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਾਂਗ ਐਫੀਲੀਏਟਡ ਸਕੂਲਾਂ ਵਿੱਚ ਵੀ ਵਿਸ਼ੇਸ਼ ਹਾਲਤਾਂ ਵਿੱਚ ਔਫੀਸੇਟਿੰਗ ਪ੍ਰਿੰਸੀਪਲ ਲਾਉਣ ਦੀ ਆਗਿਆ ਦਿੱਤੀ ਜਾਵੇ।