ਮੋਹਾਲੀ: 15 ਦਸੰਬਰ, ਜਸਵੀਰ ਸਿੰਘ ਗੋਸਲ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ 189 ਅਧਿਆਪਕਾਂ ਦੀਆਂ ਪ੍ਰਿੰਸੀਪਲ ਵਜੋਂ ਪਦਉੱਨਤੀਆ ਦਾ ਸਵਾਗਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪ੍ਰਿੰਸੀਪਲ ਦੀਆਂ ਤੈਨਤੀਆਂ ਪਹਿਲ ਦੇ ਆਧਾਰ ਕੀਤੀਆਂ ਜਾਣ। ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਰਲ ਕੈਟਾਗਰੀ ਦੇ ਸਿੱਧੀ ਭਰਤੀ ਦਸੰਬਰ 1998 ਅਤੇ ਰਾਖਵੀਂ ਕੈਟਾਗਰੀ ਦੇ ਨਵੰਬਰ 2001 ਦੇ ਲੈਕਚਰਾਰ ਪਦਉੱਨਤ ਹੋਏ ਹਨ। ਮੁੱਖ ਅਧਿਆਪਕ 35 ਅਤੇ ਵੋਕੇਸ਼ਨਲ ਲੈਕਚਰਾਰ 19 ਪ੍ਰਿੰਸੀਪਲ ਪਦਉੱਨਤ ਹੋਏ ਹਨ। ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਮੰਗ ਕੀਤੀ ਕਿ 189 ਪ੍ਰਿੰਸੀਪਲ ਦੀਆਂ ਤੈਨਾਤੀ ਕਰਨ ਉਪਰੰਤ ਅਜੇ 350 ਅਸਾਮੀਆਂ ਹੋਰ ਖ਼ਾਲੀ ਹਨ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ਼ ਮੁੱਖੀ ਦਾ ਹੋਣਾ ਜ਼ਰੂਰੀ ਹੈ। ਜੱਥੇਬੰਦੀ ਦੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਜਰਨਲ ਸਕੱਤਰ ਬਲਰਾਜ ਸਿੰਘ ਬਾਜਵਾ ਵਲੋਂ ਸਿੱਖਿਆ ਪ੍ਰਮੁੱਖ ਸਕੱਤਰ ਜਸਪ੍ਰੀਤ ਕੌਰ ਤਲਵਾੜ, ਡੀ, ਪੀ, ਆਈ, ਅਤੇ ਸਹਾਇਕ ਡਾਇਰੈਕਟਰ ਸੰਦੀਪ ਵਰਮਾ ਅਤੇ ਦਫ਼ਤਰੀ ਬਰਾਂਚ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ, ਜਿੰਨਾ ਦੀ ਮੇਹਨਤ ਸਦਕਾ ਇਨ੍ਹਾਂ ਪਦਉੱਨਤੀਆਂ ਦਾ ਕੰਮ ਸੰਭਵ ਹੋਇਆ ਹੈ।