ਮੋਰਿੰਡਾ 8 ਦਸੰਬਰ ( ਭਟੋਆ)
4161 ਮਾਸਟਰ ਕਾਡਰ ਯੂਨੀਅਨ ਨੇ 13 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਉ ਦਾ ਐਲਾਨ ਕਰ ਦਿੱਤਾ ਹੈ। ਵਰਨਣਯੋਗ ਹੈ ਕੇ 4161 ਮਾਸਟਰ ਕਾਡਰ ਭਰਤੀ ਦੇ ਸਾਰੇ ਵਿਸ਼ਿਆਂ ਦੀ ਸਕਰੂਟਨੀ ਦਾ ਕੰਮ ਪੂਰਾ ਹੋ ਚੁੱਕਿਆ ਹੈ,ਪਰ ਹੁਣ ਤੱਕ ਵਿਭਾਗ ਵੱਲੋਂ ਚੁਣੇ ਗਏ ਅਧਿਆਪਕ ਦੀਆਂ ਲਿਸਟਾਂ ਅਪਲੋਡ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਬੇਰੁਜ਼ਗਾਰ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜ਼ਰ ਰਹੇ ਹਨ।
4161 ਮਾਸਟਰ ਕਾਡਰ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਗੁਰਪਾਲ ਸਿੰਘ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ 12 ਨਵੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੀਟਿੰਗ ਵਿੱਚ ਜਲਦੀ ਹੀ ਇਸ ਭਰਤੀ ਨੂੰ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਵਿਭਾਗ ਵੱਲੋਂ ਚੁਣੇ ਗਏ ਉਮੀਦਵਾਰਾਂ ਦੀਆਂ ਲਿਸਟਾਂ ਤੱਕ ਨਹੀਂ ਪਾਈਆਂ ਗਈਆਂ। ਇਸ ਸੰਬੰਧੀ ਪਿਛਲੇ ਦਿਨਾਂ ਵਿੱਚ ਭਰਤੀ ਨੂੰ ਜਲਦੀ ਪੂਰਾ ਕਰਵਾਉਣ ਲਈ ਵੱਖ ਵੱਖ ਜਿਲ੍ਹਿਆਂ ਦੀਆਂ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ ।
ਇਸ ਮੌਕੇ ਬਲਕਾਰ ਸਿੰਘ ਬੁਢਲਾਡਾ, ਕੁਲਦੀਪ ਸਿੰਘ ਅਹਿਮਦਪੁਰ, ਸੰਦੀਪ ਸਿੰਘ ਮੋਫ਼ਰ, ਭੁਪਿੰਦਰ ਸਿੰਘ ਮਾਨਸਾ ਹਰਵਿੰਦਰ ਕੌਰ ਬਰਨ, ਸ਼ਿੰਦਰਪਾਲ ਕੌਰ ਬਰਨ, ਰਮਨਪ੍ਰੀਤ ਕੌਰ, ਸੁਖਜੀਤ ਕੌਰ, ਰਾਮਪਾਲ ਕੌਰ, ਪਰਮਪਾਲ ਕੌਰ, ਅਮ੍ਰਿਤਪਾਲ ਸਿੰਘ, ਮਨੀਸ਼ ਕੁਮਾਰ, ਸੁਸ਼ੀਲ ਕੁਮਾਰ ਆਦਿ ਕਮੇਟੀ ਮੈਂਬਰ ਹਾਜ਼ਰ ਸਨ।