ਨਵੀਂ ਦਿੱਲੀ, 5 ਅਪ੍ਰੈਲ :
ਜੰਮੂ ਕਸ਼ਮੀਰ ਵਿੱਚ ਚਿਨਾਬ ਨਦੀ ਉਤੇ ਬਣ ਰਹੇ ਰੇਲਵੇ ਪੁਲ ਨੂੰ ਅੱਜ ਮੇਹਰਾਬ ਤਕਨੀਕ ਭਾਵ ਹੈਂਗਿੰਗ ਆਰਚ ਰਾਹੀਂ ਪੂਰਾ ਕੀਤਾ ਜਾਵੇਗਾ, ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ ਅਤੇ ਇਸਦੀ ਕੁਲ ਉਚਾਈ 467 ਮੀਟਰ ਹੋਵੇਗੀ।
ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਵਿੱਚ ਮੋਬਾਇਲ ਦੀ ਬੈਟਰੀ ਫਟਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ । ਬਲਾਸਟ ਇੰਨਾ ਭਿਆਨਕ ਸੀ ਕਿ ਬੱਚੇ ਦੇ ਚਿਹਰੇ ਦਾ ਕਾਫ਼ੀ ਹਿੱਸਾ ਧਮਾਕੇ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਖਰਾਬ ਹੋ ਗਿਆ ।
ਨਵੀਂ ਦਿੱਲੀ, 18 ਜਨਵਰੀ :
ਦਿੱਲੀ ਹਾਈ ਕੋਰਟ ਨੇ ਵਾਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਵਟਸਐਪ ਇਕ ਨਿੱਜੀ ਐਪ ਹੈ ਅਤੇ ਜੇਕਰ ਪਟੀਸ਼ਨਰ ਨੂੰ ਮੁਸ਼ਕਲਾਂ ਹੋਣ ਤਾਂ ਇਸ ਦੀ ਵਰਤੋਂ ਨਾ ਕਰਨ। ਹਾਈਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 25 ਜਨਵਰੀ ਨੂੰ ਕਰੇਗੀ।
ਚੰਡੀਗੜ੍ਹ, 20 ਮਈ :ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਨਵੀਂ ਦਿੱਲੀ, 23 ਅਪ੍ਰੈਲ :
ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੀ ਤੱਥ ਜਾਂਚ ਇਕਾਈ ਨੇ ਸਪੱਸ਼ਟ ਕੀਤਾ ਹੈ ਕਿ ਦੂਰਸੰਚਾਰ ਵਿਭਾਗ 3 ਮਈ, 2020 ਤੱਕ ਸਾਰੇ ਉਪਭੋਗਤਾਵਾਂ ਨੂੰ ਮੁਫਤ ਇੰਟਰਨੈਟ ਨਹੀਂ ਦੇ ਰਿਹਾ, ਤਾਂ ਜੋ ਉਹ ਘਰੋਂ ਕੰਮ ਕਰ ਸਕਣ।
ਨਵੀਂ ਦਿੱਲੀ, 16 ਅਪ੍ਰੈਲ :
ਕੋਵਿਡ -19 ਅਤੇ ਦੇਸ਼ ਵਿਆਪੀ ਤਾਲਾਬੰਦੀ ਦੇ ਮਹਾਂਮਾਰੀ ਵਿਰੁੱਧ ਚੱਲ ਰਹੀ ਇਸ ਲੜਾਈ ਦੌਰਾਨ, ਨਿੱਜੀ ਕੰਪਨੀਆਂ ਆਪਣੇ ਕਰਮਚਾਰੀਆਂ ਨਾਲ ਮੀਟਿੰਗਾਂ ਲਈ ਜ਼ੂਮ ਐਪ ਦੀ ਵਰਤੋਂ ਕਰ ਰਹੀਆਂ ਹਨ। ਪਰ ਗ੍ਰਹਿ ਮੰਤਰਾਲੇ ਨੇ ਇਸ ਐਪ ਦੀ ਵਰਤੋਂ ਬਾਰੇ ਉਪਭੋਗਤਾਵਾਂ ਨੂੰ ਚੇਤਾਵਨੀ ਦਿੱਤੀ ਹੈ।
ਸੈਮਸੰਗ ਵੱਲੋਂ Galaxy A50s ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਸੈਮਸੰਗ ਗਲੈਕਸੀ ਏ50ਐਸ ਦੀਆਂ ਕੀਮਤਾਂ ਘੱਟ ਕੀਤੇ ਜਾਣ ਬਾਅਦ ਹੁਣ 4ਜੀਬੀ ਰੈਮ ਵੇਰੀਐਂਟ 17,499 ਰੁਪਏ ਤੇ ਉਥੇ 6 ਜੀਬੀ ਰੈਮ ਵੇਰੀਐਂਟ ਹੁਣ 19,999 ਰੁਪਏ ਵਿਚ ਉਪਲੱਬਧ ਹੈ।