Xiaomi ਨੇ ਭਾਰਤ ਦੇ ਬਾਜ਼ਾਰ ਵਿਚ RedmiBook ਬ੍ਰਾਂਡ ਦਾ ਟ੍ਰੇਡਮਾਰਕ ਰਜਿਸਟਰ ਕਰਵਾਇਆ ਹੈ। ਇਹ ਇਸ਼ਾਰ ਹੈ ਕਿ ਸ਼ਓਮੀ ਦੇ ਲੈਪਟਾਪ ਛੇਤੀ ਹੀ ਭਾਰਤੀ ਬਾਜ਼ਾਰ ਵਿਚ ਉਤਾਰ ਸਕਦਾ ਹੈ। ਹੁਣ ਤੱਕ ਕੰਪਨੀ ਚੀਨੀ ਬਾਜ਼ਾਰ ਵਿਚ Mi ਅਤੇ RedmiBook ਬ੍ਰਾਂਡ ਦੇ ਤਹਿਤ ਲੈਪਟਾਪ ਪੇਸ਼ ਕਰਦੀ ਰਹੀ ਹੈ। ਪ੍ਰੰਤੂ Intellectual Property India ਦੀ ਵੈਬਸਾਈਟ ਉਤੇ ਕੰਪਨੀ ਦੇ ਟ੍ਰੇਡਮਾਰਕ ਨੂੰ ਲਿਸਟ ਕੀਤੇ ਜਾਣ ਤੋਂ ਇਸ਼ਾਰਾ ਮਿਲਿਆ ਹੈ ਕਿ ਸ਼ਾਓਮੀ ਭਾਰਤ ਵਿਚ ਰੇਡਮੀਬੁਕ ਸੀਰੀਜ ਦੇ ਲੈਪਟਾਪ ਲਿਆਉਣ ਉਤੇ ਵਿਚਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇੰਟਿਲੇਕਚੁਅਲ ਪ੍ਰੋਪਰਟੀ ਇੰਡੀਆ ਦੀ ਜ਼ਿੰਮੇਵਾਰੀ ਪੇਟੇਂਟ ਅਤੇ ਟ੍ਰੇਡਮਾਰਕ ਕੀਤੀ ਹੈ ਅਤੇ ਇਹ ਵਾਪਰਿਕ ਮੰਤਰਾਲੇ ਅੰਦਰ ਕੰਮ ਕਰਦਾ ਹੈ। ਟ੍ਰੇਡ ਮਾਰਕ ਲਿਸਿਟਿੰਗ ਤੋਂ ਸਾਫ ਹੈ ਕਿ ਕੰਪਨੀ ਨੇ ਬੀਤੇ ਸਾਲ ਅਪ੍ਰੈਲ ਮਹੀਨੇ ਵਿਚ ਇਸ ਲਈ ਬਿਨੈ ਪੱਤਰ ਦਿੱਤਾ ਸੀ ਅਤੇ ਟ੍ਰੇਡ ਮਾਰਕ ਅਪ੍ਰੈਲ 2029 ਤੱਕ ਦਾ ਹੋਵੇਗਾ।