Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸੋਸ਼ਲ ਮੀਡੀਆ

More News

ਕੋਵਿਡ-19: ਪੰਜਾਬ ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

Updated on Wednesday, May 20, 2020 18:33 PM IST

ਚੰਡੀਗੜ੍ਹ, 20 ਮਈ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਸੂਬਾ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰੋਨਾ ਵਾਇਰਸ (ਕੋਵਿਡ-19) ਇੱਕ ਸਿਸਟਮਿਕ ਬਿਮਾਰੀ ਹੈ, ਜੋ ਜ਼ਿਆਦਾਤਰ ਮੌਕਿਆਂ 'ਤੇ ਛਿੱਕ ਤੇ ਖੰਘ ਸਮੇਂ ਥੁੱਕ ਦੇ ਕਣਾਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਸੰਕ੍ਰਮਿਤ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਹਾਲਾਂਕਿ ਇਹ ਵਾਇਰਸ ਵੱਖ-ਵੱਖ ਚੀਜ਼ਾਂ ਦੀ ਸਤਹਿ ਉੱਪਰ ਵੱਖ ਵੱਖ ਸਮੇਂ ਤੱਕ ਜੀਵਿਤ ਰਹਿੰਦਾ ਹੈ, ਪਰ ਕੈਮੀਕਲ ਡਿਸਇਨਫੈਕਟੈਂਟ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸਹੀ ਅਤੇ ਸਮੇਂ ਸਿਰ ਜਾਣਕਾਰੀ ਹੋਵੇ ਤਾਂ ਕਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਬੁਲਾਰੇ ਨੇ ਕਿਹਾ ਮੋਬਾਈਲ ਫੋਨ ਦੇ ਨਾਲ ਨਾਲ ਰਿਸੈਪਸ਼ਨ ਕਾਊਂਟਰ, ਮੇਜ਼ ਦੀ ਉੱਪਰਲੀ ਸਤਹਿ, ਦਰਵਾਜ਼ੇ ਦੇ ਹੈਂਡਲ, ਟਾਇਲਟ, ਕੀ-ਬੋਰਡ, ਮਾਊਸ, ਟੈਬਲੈਟਸ ਅਤੇ ਮੇਜ਼ ਸਭ ਤੋਂ ਵੱਧ ਛੂਹੀਆਂ ਜਾਣ ਵਾਲੀਆਂ ਵਸਤਾਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਕੰਮ ਵਾਲੇ ਸਥਾਨਾਂ/ਦਫ਼ਤਰਾਂ ਦੀ ਸਫ਼ਾਈ ਅਤੇ ਚਿਹਰਾ/ਮੂੰਹ ਨਾ ਛੂਹਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਵਾਇਰਸ ਦੇ ਫ਼ੈਲਾਅ ਦਾ ਸੰਭਾਵੀਂ ਕਾਰਨ ਹੋ ਸਕਦਾ ਹੈ ਜੋ ਸਿੱਧੇ ਹੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਚਿਹਰੇ ਤੇ ਮੂੰਹ ਦੇ ਸੰਪਰਕ ਵਿੱਚ ਆਉਂਦਾ ਹੈ। ਭਾਵੇਂ ਹੱਥ ਨਿਯਮਿਤ ਤਰੀਕੇ ਨਾਲ ਧੋਤੇ ਤੇ ਸਾਫ਼ ਕੀਤੇ ਹੋਣ ਪਰ ਇਹ ਸੰਕ੍ਰਮਣ ਦਾ ਇੱਕ ਸੰਭਾਵਿਤ ਸਰੋਤ ਹੋ ਸਕਦਾ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ 'ਤੇ ਜੇਕਰ ਬਹੁਤ ਜ਼ਰੂਰੀ ਗੱਲਬਾਤ ਕਰਨੀ ਪੈਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਸਾਬਣ ਤੇ ਪਾਣੀ ਨਾਲ ਧੋਵੋ ਜਾਂ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਯੁਕਤ ਸੈਨੀਟਾਈਜ਼ਰ ਨਾਲ ਸੈਨੇਟਾਈਜ਼ ਕਰੋ। ਮੋਬਾਈਲ ਫੋਨ ਨੂੰ ਕਿਸੇ ਹੋਰ ਸਤਹਿ 'ਤੇ ਰੱਖਣ ਤੋਂ ਪਰਹੇਜ਼ ਕਰੋ। ਮੋਬਾਈਲ ਫੋਨ ਅਤੇ ਆਪਣੇ ਚਿਹਰੇ/ਮੂੰਹ ਵਿਚਕਾਰ ਸਿੱਧਾ ਸੰਪਰਕ ਹੋਣ ਤੋਂ ਰੋਕਣ ਲਈ ਹੈੱਡਫੋਨ/ਹੈੱਡਸੈੱਟ (ਤਾਰ ਵਾਲੇ/ਬਿਨਾਂ ਤਾਰ ਵਾਲੇ) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਸੰਭਵ ਹੋਵੇ ਤਾਂ ਮੋਬਾਈਨ ਫੋਨ ਦੀ ਸਪੀਕਰ ਫੋਨ 'ਤੇ ਵਰਤੋਂ ਕਰੋ। ਜੇਕਰ ਹੈੱਡਫੋਨ/ਹੈੱਡਸੈੱਟ ਉਪਲੱਬਧ ਨਹੀਂ ਹਨ ਤਾਂ ਸਪੀਕਰ ਫੋਨ ਦੀ ਵਰਤੋਂ ਉਨ੍ਹਾਂ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਆਪਣਾ ਮੋਬਾਈਲ ਫੋਨ/ਹੈੱਡਫੋਨ/ਹੈੱਡਸੈੱਟ ਕਿਸੇ ਹੋਰ ਨਾਲ ਸਾਂਝਾ ਨਾ ਕਰੋ।
ਬੁਲਾਰੇ ਨੇ ਅੱਗੇ ਕਿਹਾ ਕਿ ਦਫ਼ਤਰਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਬਜਾਏ ਇੰਟਰਕਾਮ ਦੀ ਸੁਵਿਧਾ ਨੂੰ ਪਹਿਲ ਦਿੱਤੀ ਜਾਵੇ। ਹਾਲਾਂਕਿ ਇੰਟਰਕਾਮ ਨੂੰ ਰੋਜ਼ਾਨਾ ਡਿਸਇਨਫੈਕਟ ਕੀਤਾ ਜਾਵੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮੋਬਾਈਲ ਨਾਲ ਸਬੰਧਤ ਯੂਜ਼ਰ ਸੁਪੋਰਟ ਗਾਈਡਲਾਈਨਜ਼ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਅਤੇ ਸਬੰਧਤ ਮੋਬਾਈਲ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਗਾਈਡਲਾਈਨਜ਼ (ਦਿਸ਼ਾ-ਨਿਰਦੇਸ਼ਾਂ) ਦਾ ਅਪਡੇਟਡ ਵਰਜ਼ਨ ਦੇਖਿਆ ਜਾਵੇ। ਐਪਲ ਅਤੇ ਸੈਮਸੰਗ ਦੋਵਾਂ ਕੰਪਨੀਆਂ ਨੇ ਆਪਣੀ ਯੂਜ਼ਰ ਗਾਈਡਲਾਈਨ ਨੂੰ ਅਪਡੇਟ ਕੀਤਾ ਹੈ, ਜਿਸ ਅਨੁਸਾਰ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟਿੰਗ ਵਾਈਪਸ ਨਾਲ ਸਵਿੱਚ ਆਫ਼ ਮੋਡ 'ਤੇ ਮੋਬਾਈਲ ਫੋਨ ਦੀ ਸਤਹਿ ਨੂੰ ਸਾਫ਼ ਕੀਤਾ ਜਾ ਸਕਦਾ ਹੈ।
ਮੋਬਾਈਲ ਫੋਨ ਦੀ ਸਤਹਿ ਸਾਫ਼ ਕਰਨ ਲਈ ਲੜੀਵਾਰ ਪ੍ਰਕਿਰਿਆ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਸਫ਼ਾਈ ਤੋਂ ਪਹਿਲਾਂ ਫੋਨ ਨੂੰ ਬੰਦ ਕਰੋ ਅਤੇ ਜੇਕਰ ਇਸ ਨਾਲ ਕੋਈ ਕਵਰ, ਸਾਮਾਨ ਅਤੇ ਤਾਰਾਂ ਹਨ ਤਾਂ ਉਨ੍ਹਾਂ ਨੂੰ ਉਤਾਰ ਦਿਉ। ਡਿਵਾਇਸ ਦੀ ਸਤਹਿ ਸਾਫ਼ ਕਰਨ ਲਈ ਇੱਕ ਨਰਮ, ਬਿਨਾਂ ਬੁਰ ਤੋਂ, ਵਾਟਰ ਪਰੂਫ਼ ਵਾਈਪ ਦੀ ਵਰਤੋਂ ਕਰੋ (ਜਿਵੇਂ ਕਿ ਕੈਮਰਾ ਲੈਂਸ ਵਾਈਪ ਆਦਿ)। ਸਫ਼ਾਈ ਵਾਲੇ ਕੱਪੜੇ ਦੇ ਕੋਨੇ ਨੂੰ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟ ਦੀ ਥੋੜ੍ਹੀ ਮਾਤਰਾ ਨਾਲ ਗਿੱਲਾ ਕਰੋ ਅਤੇ ਫ਼ੋਨ ਦੇ ਅਗਲੇ ਤੇ ਪਿਛਲੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
ਇਸ ਦੌਰਾਨ ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਖੁੱਲ੍ਹੀ ਜਗਾ ਤੋਂ ਨਮੀ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ। ਕੋਈ ਵੀ ਸਖ਼ਤ ਕੈਮੀਕਲ ਓਲੀਓਫੋਬਿਕ ਸਕਰੀਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਕਿ ਅੱਗੇ ਫੋਨ ਦੀ ਟੱਚ ਸਕਰੀਨ ਦੀ ਸੈਂਸਟੀਵਿਟੀ ਨੂੰ ਖ਼ਰਾਬ ਕਰ ਸਕਦੀ ਹੈ। ਫੋਨ ਦੀ ਸਕਰੀਨ ਉੱਪਰ ਕੰਪਰੈਸਰ ਜਾਂ ਬਲੀਚ ਦੀ ਸਿੱਧੇ ਤੌਰ 'ਤੇ ਵਰਤੋਂ ਨਾ ਕਰੋ।

ਵੀਡੀਓ

ਹੋਰ
Have something to say? Post your comment
X