Oppo Find X2 ਨੂੰ ਲੈ ਕੇ ਚਰਚਾ ਪਿਛਲੇ ਕਾਫੀ ਸਮੇਂ ਤੋਂ ਹੀ ਰਹੀ ਸੀ ਅਤੇ ਹੁਣ ਕੰਪਨੀ ਨੇ ਲਾਂਚ ਈਵੇਂਟ ਲਈ ਪ੍ਰੈਸ ਇਨਵਾਈਟ ਭੇਜ ਦਿੱਤਾ ਹੈ। ਓਪੋ ਵੱਲੋਂ ਬਾਰਸਿਲੋਨਾ ਵਿਚ ਪ੍ਰੀ--MWC 2020 ਈਵੇਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਨਵਾਈਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ Oppo Find X2 ਫੋਨ ਨੂੰ ਇਵੇਂਟ ਵਿਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ Oppo Find X ਦੇ ਇਸ ਅਪਗ੍ਰੇਡ ਵਿਚ 120Hz ਰਿਫ੍ਰੇਸ਼ ਰੇਟ ਨਾਲ 2K ਡਿਸਪਲੇ, ਲੇਟੇਸਟ ਸਨੈਪਡ੍ਰੈਗਨ 865 ਪ੍ਰੋਸੇਸਰ ਅਤੇ 65W ਸੁਪਰ VOOC ਫਾਸਟ ਚਾਰਜਿੰਗ ਸਪੋਰਟ ਮਿਲੇਗਾ।
ਇਹ ਇਨਵਾਈਟ ਵਿਦੇਸ਼ੀ ਮੀਡੀਆ ਨੂੰ ਭੇਜਿਆ ਗਿਆ ਹੈ ਕਿ ਇਨਵਾਈਟ ਵਿਚ ਸਾਫ ਹੈ ਕਿ ਕੰਪਨੀ Oppo Find X2 ਨੂੰ ਲਾਂਚ ਕਰਨ ਵਾਲੀ ਹੈ। ਇਵੇਂਟ ਦਾ ਆਯੋਜਨ 22 ਫਰਵਰੀ ਨੂੰ ਬਾਰਸੀਲੋਨਾ ਵਿਚ ਕੀਤਾ ਜਾਵੇਗਾ। ਪ੍ਰੀ MWC ਈਵੇਂਟ ਦਾ ਆਯੋਜਨ ਇਨ ਮਹੀਨੇ ਦੀ 22 ਤਾਰੀਕ ਨੂੰ ਬਾਰਸੀਲੋਨਾ ਵਿਚ ਕੀਤਾ ਜਾਵੇਗਾ। ਪ੍ਰੀ MWC ਈਵੇਂਟ ਦੀ ਸ਼ੁਰੂਆਤ 2pm ਲੋਕਲ ਟਾਈਮ (6:30pm IST) ਤੋਂ ਹੋਵੇਗੀ। ਜ਼ਿਕਰਯੋਗ MWC 2020 ਦਾ ਆਯੋਜਨ 24 ਫਰਵਰੀ ਤੋਂ ਲੈ ਕੇ 27 ਫਰਵਰੀ ਵਿਚ ਕੀਤਾ ਜਾਣਾ ਹੈ ਅਤੇ ਓਪੋ ਵੱਲੋਂ ਇਸ ਫੋਨ ਨੂੰ ਹਾਲ 3 ਵਿਚ ਆਪਣੇ ਬੂਥ ਵਿਚ ਡਿਸਪਲੇ ਕੀਤਾ ਜਾਵੇਗਾ। ਇਸ ਇਨਵਾਈਟ ਨੂੰ ਸਭ ਸਭ ਤੋਂ ਪਹਿਲਾਂ GSMArena ਵੱਲੋਂ ਸ਼ੇਅਰ ਕੀਤਾ ਗਿਆ।
Oppo Inno Day 2019 ਵਿਚ ਕੰਪਨੀ ਨੇ ਪੁਸ਼ਟੀ ਕੀਤੀ ਸੀ ਕਿ ਕੰਪਨੀ Q1 2020 ਵਿਚ Oppo Find X2 ਨੂੰ ਲਾਂਚ ਕਰੇਗੀ।