ਨਵੀਂ ਦਿੱਲੀ, 5 ਅਪ੍ਰੈਲ :
ਜੰਮੂ ਕਸ਼ਮੀਰ ਵਿੱਚ ਚਿਨਾਬ ਨਦੀ ਉਤੇ ਬਣ ਰਹੇ ਰੇਲਵੇ ਪੁਲ ਨੂੰ ਅੱਜ ਮੇਹਰਾਬ ਤਕਨੀਕ ਭਾਵ ਹੈਂਗਿੰਗ ਆਰਚ ਰਾਹੀਂ ਪੂਰਾ ਕੀਤਾ ਜਾਵੇਗਾ, ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ ਅਤੇ ਇਸਦੀ ਕੁਲ ਉਚਾਈ 467 ਮੀਟਰ ਹੋਵੇਗੀ। ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇਤ ਰੇਲਵੇ ਪੁਲ ਫਰਾਂਸ ਦੇ ਏਫਿਲ ਟਾਵਰ ਤੋਂ ਵੀ 35 ਮੀਟਰ ਉੱਚਾ ਹੈ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਦੋ ਪਿੰਡ ਬਕਕਲ ਅਤੇ ਕੌੜੀ ਵਿੱਚ ਵਗਦੀ ਚਿਨਾਬ ਨਦੀ ਉਤੇ ਇਹ ਪੁਲ ਬਣ ਰਿਹਾ ਹੈ ਜੋ ਬ੍ਰਿਜ 1.3 ਕਿ.ਮੀ. ਲੰਬਾ ਹੈ। ਇਸਦੇ ਪਿਲਰ ਦਾ ਬੇਸ 36.5 ਲੰਬਾ ਅਤੇ 50 ਮੀਟਰ ਚੌਣਾ ਹੈ।