ਮੋਬਾਇਲ ਵਿੱਚ ਵਾਟਸਐਪ ਕੇਵਲ ਤਾਂ ਹੀ ਕੰਮ ਕਰਦਾ ਹੈ, ਜਦੋ ਤੁਹਾਡਾ ਫੋਨ ਚਾਲੂ ਹੋਵੇ। ਨਾਲ ਹੀ, ਉਸ ਵਿੱਚ ਡਾਟਾ ਆਨ ਹੋਵੇ ਜਾਂ ਉਹ ਵਾਈਵਾਈ ਨਾਲ ਜੁੜਿਆ ਹੋਵੇ। ਪ੍ਰੰਤੂ ਉਸ ਸਮੇਂ ਸਾਡੀ ਮੁਸ਼ਕਲ ਹੋਰ ਕਾਫੀ ਵਧ ਜਾਂਦੀ ਹੈ, ਜਦੋਂ ਮੋਬਾਇਲ ਚੋਰੀ ਹੋ ਗਿਆ ਹੋਵੇ ਜਾਂ ਕਿਤੇ ਡਿੱਗ ਗਿਆ ਹੋਵੇ। ਨਾਲ ਹੀ, ਅਸੀਂ ਕਿਸੇ ਦੂਜੇ ਮੋਬਾਇਲ ਉਤੇ ਆਪਣਾ ਵਾਟਸਐਪ ਅਕਾਊਂਟ ਨਹੀਂ ਚਲਾ ਸਕਦੇ। ਮੈਸੇਜਿੰਗ ਪਲੇਟਫਾਰਮ ਵਾਟਸਐਪ ਨੇ ਕੁਝ ਤਰੀਕੇ ਦੱਸੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਫੋਨ ਦੇ ਚੋਰੀ ਹੋਣ ਜਾਂ ਕਿਤੇ ਡਿੱਗਣ ਉਤੇ ਕਰ ਸਕਦੇ ਹਾਂ। ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਤੁਸੀਂ ਆਪਣਾ ਵਟਸਐਪ ਅਕਾਊਂਟ ਦੀ ਵਰਤੋਂ ਹੋਣ ਤੋਂ ਬਚਾਅ ਸਕਦੇ ਹੈ। ਕਿਸੇ ਦੂਜੀ ਡਿਵਾਇਸ ਰਾਹੀਂ ਤੁਸੀਂ ਦੂਰ ਤੋਂ ਆਪਣੇ ਵਾਟਸਐਪ ਅਕਾਊਟ ਨੂੰ ਡੀਏਕਿਟਵ ਨਹੀਂ ਕਰ ਸਕਦੇ, ਅਜਿਹੇ ਵਿੱਚ ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਸਭ ਤੋਂ ਪਹਿਲਾਂ ਆਪਣੀ ਟੈਲੀਕਾਮ ਕੰਪਨੀ ਦੇ ਕਸਟਮਰ ਕੇਅਰ ਨੰਬਰ ਉਤੇ ਕਾਲ ਕਰਕੇ ਆਪਣੇ ਸਿਮ ਕਾਰਡ ਨੂੰ ਲਾਕ ਕਰਾਉਣਾ ਚਾਹੀਦਾ। ਸਿਮ ਕਾਰਡ ਲਾਕ ਹੋਣ ਬਾਅਦ ਉਸ ਫੋਨ ਵਿੱਚ ਵਾਟਸਐਪ ਅਕਾਊਂਟ ਵੈਰੀਫਾਈ ਨਹੀਂ ਹੋ ਸਕੇਗਾ, ਕਿਉਂਕਿ ਅਕਾਊਂਟ ਵੈਰੀਫੀਕੇਸ਼ਨ ਲਈ ਕੋਈ ਐਸਐਮਐਸ ਜਾਂ ਕਾਲ ਨਹੀਂ ਆਵੇਗੀ। ਇਸ ਤਰ੍ਹਾਂ ਕੋਈ ਆਪਣੇ ਵਾਟਸਐਪ ਅਕਾਉਂਟ ਦੀ ਵਰਤੋਂ ਨਹੀਂ ਕਰ ਸਕੇਗਾ। ਸਿਮ ਲਾਕ ਹੋਣ ਦੇ ਬਾਅਦ ਯੂਜਰ ਕੋਲ 2 ਬਦਲ ਰਹਿ ਜਾਣਗੇ। ਆਪਣੇ ਨਵੇਂ ਫੋਨ ਵਿੱਚ ਉਸੇ ਨੰਬਰ ਦਾ ਨਵਾਂ ਸਿਮ ਕਾਰਡ ਪਾਕੇ ਵਾਟਸਐਪ ਅਕਾਊਂਟ ਨੂੰ ਚਾਲੂ ਕਰ ਸਕਦੇ ਹਨ। ਇਸ ਲਈ ਖਪਤਕਾਰ ਨੂੰ Lost/Stolen: Please deactivate my account ਸਬਜੈਕਟ ਪਾਕੇ ਵਾਟਸਐਪ ਨੂੰ ਈ-ਮੇਲ ਕਰਨਾ ਹੋਵੇਗਾ। ਈ-ਮੇਲ ਵਿੱਚ ਤੁਹਾਨੂੰ ਆਪਣਾ ਫੋਨ ਨੰਬਰ ਇੰਟਰਨੈਸ਼ਨਲ ਫਾਰਮੇਟ ਵਿੱਚ ਲਿਖਣਾ ਹੋਵੇਗਾ। ਭਾਵ, ਤੁਹਾਨੂੰ +91 ਦੇ ਬਾਅਦ ਆਪਣੇ ਮੋਬਾਇਲ ਨੰਬਰ ਪਾਉਣਾ ਹੋਵੇਗਾ। ਡੀਏਕਿਟਵੇਟ ਹੋਣ ਦੇ ਬਾਅਦ ਆਪਣੇ ਸੰਪਰਕ ਵਾਲੇ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਦੇਖ ਸਕਦੇ ਹਨ ਅਤੇ ਮੇਸੇਜ ਭੇਜ ਸਕਦੇ ਹਨ, ਜੋ ਕਿ 30 ਦਿਨ ਤੱਕ ਪੈਂਡਿੰਗ ਬਣੇ ਰਹਿਣਗੇ। ਜੇਕਰ ਅਕਾਊਂਟ ਡਿਲੀਟ ਹੋਣ ਤੋਂ ਪਹਿਲਾਂ ਹੀ ਖਪਤਕਾਰ ਉਸ ਨੂੰ ਫਿਰ ਤੋਂ ਚਾਲੂ ਕਰ ਸਕੇਗਾ ਤਾਂ ਉਸ ਨੂੰ ਨਵੇਂ ਫੋਨ ਵਿੱਚ ਭੇਜੇ ਗਏ ਸਾਰੇ ਪੇਡਿੰਗ ਮੈਸੇਜ ਮਿਲ ਜਾਣਗੇ। ਨਾਲ ਹੀ, ਉਹ ਸਾਰੇ ਗਰੁੱਪ ਚੈਟ ਵਿੱਚ ਬਣਿਆ ਰਹੇਗਾ। ਜੇਕਰ ਖਪਤਕਾਰ ਆਪਣੇ ਵਾਟਸਐਪ ਅਕਾਊਂਟ ਨੂੰ ਐਕਟੀਵੇਟ ਨਹੀਂ ਕਰ ਸਕਦਾ ਤਾਂ 30 ਦਿਨ ਦੇ ਵਿੱਚ ਅਕਾਊਂਟ ਪੂਰੀ ਤਰ੍ਹਾਂ ਡਿਲੀਟ ਹੋ ਜਾਵੇਗਾ।