Motorola ਵੱਲੋਂ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਕੰਪਨੀ ਕਵੌਲਕੌਮ ਦੇ ਫਲੈਗਸ਼ਿਪ ਸਨੈਪਡ੍ਰੈਗਨ 865 ਪ੍ਰੋਸੇਸਰ ਅਤੇ ਮਿਡ ਰੇਂਜ ਸਨੈਪਡ੍ਰੈਗਨ 765 ਪ੍ਰੋਸੈਸਰ ਨਾਲ ਨਵਾਂ ਸਮਾਰਟ ਫੋਨ ਲਾਂਚ ਕਰੇਗੀ। ਇਸ ਵਿਚ ਮੋਟੋਰੋਲਾ ਦੇ ਫਲੈਗਸ਼ਿਪ ਸਮਾਰਟਫੋਨ Motorola Edge+ ਦੇ ਆਉਣ ਦੀ ਚਰਚਾ ਹੋ ਰਹੀ ਸੀ ਅਤੇ ਹੁਣ ਇਸ ਦੀਆਂ ਲਾਈਵ ਫੋਟੋ ਵੀ ਸਾਹਮਣੇ ਆਈਆਂ ਹਨ। ਮੋਟੋਰੋਲਾ ਦੇ ਅਪਕਮਿੰਗ ਸਮਾਰਟ ਫੋਨ ਦੀ ਕਥਿਤ ਤਸਫੀਰਾਂ ਆਨਲਾਈਨ ਸਾਹਮਣੇ ਆਈ ਹੈ। ਫੋਟੋ ਤੋਂ ਇਹ ਪਤਾ ਚੱਲਿਆ ਹੈ ਕਿ ਇਸ ਸਮਾਰਟਫੋਨ ਵਿਚ ਕਵਰਡ ਡਿਸਪਲੇਅ ਅਤੇ ਹੋਲ ਪੰਚ ਕੈਮਰਾ ਹੋਵੇਗਾ। ਇਸਦੇ ਨਾਲ ਹੀ ਇਸ ਸਮਾਰਟ ਫੋਨ ਦੇ ਕੁਝ ਸਪੇਸੀਫਿਕੇਸ਼ਨਸ ਵੀ ਸਾਹਮਣੇ ਆਏ ਹਨ।
ਮੋਟੋਰੋਲਾ ਦੇ ਇਸ ਆਉਣ ਵਾਲੇ ਸਮਾਰਟ ਫੋਨ ਦੀਆਂ ਫੋਟੋ ਅਤੇ ਸਪੇਸਿਫੀਕੇਸ਼ਨਜ਼ XDA-Developers ਦੀ ਇਕ ਰਿਪੋਰਟ ਤੋਂ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਮੋਟੋਰੋਲਾ ਦੇ ਫਲੈਗਸ਼ਿਪ ਫੋਨ ਦਾ ਕੋਡਨੇਮ burton ਜਾਂ racer turbo ਰਖਾ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ 8ਜੀਬੀ ਜਾਂ 12 ਜੀਬੀ ਰੈਮ ਵੇਰੀਐਂਟ ਵਿਚ ਆਵੇਗਾ ਅਤੇ ਇਸ ਵਿਚ ਕਵੌਲਕੌਮ ਸਨੈਪਡ੍ਰੈਗਨ 865 ਪ੍ਰੋਸੈਸਰ ਮਿਲੇਗਾ।