ਸੈਮਸੰਗ ਵੱਲੋਂ Galaxy A50s ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਸੈਮਸੰਗ ਗਲੈਕਸੀ ਏ50ਐਸ ਦੀਆਂ ਕੀਮਤਾਂ ਘੱਟ ਕੀਤੇ ਜਾਣ ਬਾਅਦ ਹੁਣ 4ਜੀਬੀ ਰੈਮ ਵੇਰੀਐਂਟ 17,499 ਰੁਪਏ ਤੇ ਉਥੇ 6 ਜੀਬੀ ਰੈਮ ਵੇਰੀਐਂਟ ਹੁਣ 19,999 ਰੁਪਏ ਵਿਚ ਉਪਲੱਬਧ ਹੈ। Galaxy A50s ਨਵੀਂ ਕੀਮਤ ਨਾਲ ਈ ਕਾਮਰਸ ਸਾਈਟ ਫਿਲਪਕਾਰਟ, ਐਮਜੋਨ ਅਤੇ ਕੰਪਨੀ ਦੇ ਆਨਲਾਈਨ ਸਟੋਰ ਉਤੇ ਵਿਕਰੀ ਲਈ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੈਮਸੰਗ ਗੈਲੇਕਸੀ ਏ50ਐਸ ਦੇ 4 ਜੀਬੀ ਰੈਮ ਵੇਰੀਐਂਟ ਨੂੰ ਭਾਰਤ ਵਿਚ 22,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਬਾਜ਼ਾਰ ਵਿਚ ਉਤਾਰਿਆ ਸੀ। ਉਥੇ, 6ਜੀਬੀ ਰੈਮ ਵੇਰੀਐਂਟ ਨੂੰ 24,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ।