ਕਈ ਲੋਕਾਂ ਦਾ ਇਹ ਸ਼ੌਕ ਹੁੰਦਾ ਹੈ ਕਿ ਉਹ ਮਹਿੰਗੇ ਤੋਂ ਮਹਿੰਗੇ ਫੋਨ ਰੱਖਣ। ਫੋਨ ਰੱਖਣ ਲਈ ਲੋਕ ਲੱਖਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ। ਆਈਫੋਨ ਵਲੋਂ ਹੁਣ ਨਵਾਂ ਫੋਨ ਲਿਆਂਦਾ ਜਾ ਰਿਹਾ ਹੈ, ਜਿਸ ਦੀ ਕੀਮਤ ਕਰੋੜ ਰੁਪਏ ਤੋਂ ਕੁਝ ਲੱਖ ਘੱਟ ਹੀ ਹੈ। ਬਾਜ਼ਾਰ 'ਚ ਦੁਨੀਆ ਦੇ ਸੱਭ ਤੋਂ ਮਹਿੰਗੇ iPhone ਦੀ ਐਂਟਰੀ ਹੋ ਗਈ ਹੈ। ਰੂਸ ਦੀ ਕੰਪਨੀ ਕੈਵੀਅਰ (Caviar) ਨੇ iPhone 11 Pro ਨੂੰ ਰੀਡਿਜ਼ਾਇਨ ਕੀਤਾ ਹੈ। ਇਸ ਫੋਨ ਨੂੰ ਪਿਛਲੇ ਸਾਲ ਟੇਸਲਾ ਕੰਪਨੀ ਵੱਲੋਂ ਰੀਡਿਜ਼ਾਈਨ ਕੀਤੇ ਗਏ ਫੋਨ ਸਾਈਬਰ ਟਰੱਕ (Cybertruck) ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਨਵੇਂ ਆਈਫੋਨ 11 pro ਦੀ ਕੀਮਤ 93 ਲੱਖ ਰੁਪਏ ਤੋਂ ਵੱਧ ਹੋ ਸਕਦੀ ਹੈ। ਇਸ ਫੋਨ 'ਚ ਟਾਈਟੇਨੀਅਮ ਦੀ ਬਾਡੀ ਲਗਾਈ ਗਈ ਹੈ। ਟਾਈਟੇਨੀਅਮ ਨੂੰ ਸਭ ਤੋਂ ਮਜ਼ਬੂਤਧਾਤ ਮੰਨਿਆ ਜਾਂਦਾ ਹੈ। ਪੂਰਾ ਫੋਨ ਧਾਤ ਦੇ ਫਰੇਮ ਨਾਲ ਢੱਕਿਆ ਹੋਇਆ ਹੈ, ਜੋ ਇਸ ਫੋਨ ਨੂੰ ਬਹੁਤ ਮਜ਼ਬੂਤਬਣਾਉਂਦਾ ਹੈ। ਇਸ ਫੋਨ ਨੂੰ ਫੋਲਡ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਕਾਲਿੰਗ ਕਰਨ 'ਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ।