ਨਵੀਂ ਦਿੱਲੀ
ਬੀਐਸਐਨਐਲ ਨੇ ਆਪਣੇ ਖਪਤਕਾਰਾਂ ਲਈ ਨਵਾਂ ਭਾਰਤ ਫਾਈਬਰ ਬ੍ਰਾਂਡਬੈਂਡ ਪਲਾਨ ਲਾਂਚ ਕੀਤਾ ਹੈ। ਜਾਣਕਾਰੀ ਮੁਤਾਬਕ ਬ੍ਰਾਂਡਬੈਂਡ ਪਲਾਨ ਦੀ ਕੀਮਤ 499 ਰੁਪਏ ਹਨ। ਅੰਡਮਾਨ ਤੇ ਨਿਕੋਬਾਰ ਸਰਕਲ ਨੂੰ ਛੱਡਕੇ ਨਵਾਂ ਬ੍ਰਾਂਡਬੈਂਡ ਪਲਾਨ ਸਾਰੇ ਸਰਕਾਲਾਂ ਵਿਚ ਉਪਲੱਬਧ ਹੈ। ਇਹ ਪਲਾਨ ਖਪਤਕਾਰ ਲਈ ਉਪਲੱਬਧ ਹੈ, ਪ੍ਰੰਤੂ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਕੇਵਲ 31 ਮਾਰਚ 2020 ਤੱਕ ਹੀ ਇਸ ਪਲਾਨ ਨੂੰ ਰਿਚਾਰਜ ਕਰਵਾਇਆ ਜਾ ਸਕੇਗਾ। 499 ਰੁਪਏ ਪਲਾਨ ਦੀ ਕੀਮਤ ਵਿਚ 18 ਫੀਸਦੀ ਜੀਐਸਟੀ ਚਾਰਜ ਸ਼ਾਮਲ ਨਹੀਂ ਹਨ।
ਇਸ ਪਲਾਨ ਨਾਲ ਖਪਤਕਾਰ ਨੂੰ ਹਰ ਮਹੀਨੇ 20ਐਮਬੀਪੀਐਸ ਦੀ ਸਪੀਡ ਨਾਲ 100ਜੀਬੀ ਡਾਟਾ ਮਿਲੇਗਾ।