ਕੈਲੇਫੋਰਨੀਆਂ,7 ਨਵੰਬਰ,ਦੇਸ਼ ਕਲਿਕ ਬਿਊਰੋ:
ਟਵਿਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ 'ਚ ਵੀ ਵੱਡੇ ਪੱਧਰ 'ਤੇ ਛਾਂਟੀਆਂ ਦੀ ਖਬਰ ਹੈ। ਇਕ ਰਿਪੋਰਟ ਮੁਤਾਬਕ ਇਸ ਹਫਤੇ ਮਾਰਕ ਜ਼ੁਕਰਬਰਗ ਦੀ ਕੰਪਨੀ ‘ਚੋਂ ਵੱਡੇ ਪੱਧਰ 'ਤੇ ਛਾਂਟੀ ਹੋਣ ਜਾ ਰਹੀ ਹੈ। ਰਿਪੋਰਟਾਂ ਦੇ ਮੁਤਾਬਕ, ਮੈਟਾ 'ਚ ਆਉਣ ਵਾਲੇ ਬੁੱਧਵਾਰ ਯਾਨੀ 9 ਨਵੰਬਰ ਤੋਂ ਵੱਡੇ ਪੱਧਰ 'ਤੇ ਛਾਂਟੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦੇ ਹਜ਼ਾਰਾਂ ਕਰਮਚਾਰੀ ਛਾਂਟੀ ਦੀ ਇਸ ਪ੍ਰਕਿਰਿਆ ਦੇ ਘੇਰੇ ਵਿੱਚ ਆਉਣਗੇ।