ਮੋਹਾਲੀ, 31 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਕਲਾਸ ਦੀ ਪ੍ਰੀਖਿਆ ਫੀਸ ਦੇ ਸ਼ਡਿਊਲ ’ਚ ਮੁੜ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਵੱਲੋਂ ਜਾਣਕਾਰੀ ਦਿੱਤੀ ਗਈ। 10ਵੀਂ ਅਤੇ 12ਵੀਂ ਰੈਗੂਲਰ ਅਤੇ ਓਪਨ ਸਕੂਲ ਮਾਰਚ 2023 ਦੀਆਂ ਪ੍ਰੀਖਿਆ ਫੀਸਾਂ ਪ੍ਰਾਪਤ ਕਰਨ ਦਾ ਸ਼ਡਿਊਲ ਪ੍ਰਬੰਧਕੀ ਕਾਰਨਾਂ ਕਰਕੇ ਮੁੜ ਨਿਸ਼ਚਿਤ ਕੀਤਾ ਜਾਂਦਾ ਹੈ। ਸ਼ਡਿਊਲ ਦਾ ਵੇਰਵਾ ਸਕੂਲਾਂ ਦੀ ਲਾਗ ਇੰਨ ਆਈ ਡੀ ਉਤੇ ਅਪਡੇਟ ਕਰ ਦਿੱਤਾ ਗਿਆ ਹੈ।