ਮੋਰਿੰਡਾ 19 ਅਕਤੂਬਰ (ਭਟੋਆ )
ਬੱਚਿਆਂ ਵਿੱਚ ਅੰਗਰੇਜ਼ੀ ਭਾਸ਼ਾ ਬੋਲਣ ਦੀ ਝਿਜਕ ਦੂਰ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਬਲਾਕ ਪੱਧਰੀ ਸ਼ੋ ਐਂਡ ਟੈੱਲ ਮੁਕਾਬਲਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮੈਂਟਰ ਜਸਬੀਰ ਸਿੰਘ ਸ਼ਾਂਤਪੁਰੀ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਪ੍ਰਧਾਨਗੀ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਹੀਰਾ ਨੇ ਕੀਤੀ। ਇਸ ਮੁਕਾਬਲੇ ਦੇ ਨਤੀਜਿਆਂ ਅਨੁਸਾਰ ਮਿਡਲ ਵਿੰਗ ਵਿੱਚੋਂ ਸਰਕਾਰੀ ਮਿਡਲ ਸਕੂਲ ਬੱਲਾਂ ਕਲਾਂ ਦੀ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ, ਕ੍ਰਿਤਿਕਾ ਤਿਵਾੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨੇ ਦੂਜਾ ਅਤੇ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜ ਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
ਹਾਈ ਵਿੰਗ ਵਿੱਚੋਂ ਭੂਮਿਕਾ ਸਿੱਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜ ਪੁਰ ਨੇ ਪਹਿਲਾ, ਸੁਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਰਿੰਡਾ ਨੇ ਦੂਜਾ, ਕਰਨ ਰਾਣਾ ਸਰਕਾਰੀ ਹਾਈ ਸਕੂਲ ਧਨੌਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਲਖਵੀਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਤੋਂ ਨਵਦੀਪ ਸਿੰਘ ਭਾਟੀਆ ਅਤੇ ਆਤਮਜੀਤ ਕੌਰ ਨੇ ਜਜਮੈਂਟ ਕਰਕੇ ਦਿੱਤੀ। ਇਸ ਮੁਕਾਬਲੇ ਵਿੱਚ ਬਲਾਕ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਅਸ਼ਵਨੀ ਸ਼ਰਮਾ, ਜਗਦੇਵ ਸਿੰਘ ,ਸਿਮਰਨਜੋਤ ਸਿੰਘ, ਭੁਪਿੰਦਰ ਸਿੰਘ ,ਜਗਦੀਪ ਸਿੰਘ, ਦਿਨੇਸ਼ ਕੁਮਾਰ , ਰਾਜੇਸ਼ ਕੁਮਾਰ, ਅੰਜੂ ਬਾਲਾ, ਨਰਿੰਜਨ ਕੌਰ, ਕੰਚਨ ਰਾਣਾ, ਜੋਤੀ ਸਿੰਘ, ਰੁਵਨੀਸ਼ ਕੌਰ, ਕਰਮਪਰੀਤ ਕੌਰ, ਅਮਨਪ੍ਰੀਤ ਕੌਰ, ਜੋਗਿੰਦਰ ਕੌਰ ਪਰਨੀਤ ਰੂਪਰਾਏ, ਪ੍ਰਭਜੋਤ ਕੌਰ , ਨਵਜੋਤ ਕੌਰ , ਪਾਇਲ ਜੈਨ, ਗੁਰਸ਼ਰਨ ਕੌਰ, ਅਮਰਜੀਤ ਕੌਰ ਤਾਜਪੁਰ ਅਤੇ ਵੱਖ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ ।