ਸੈਨਫਰਾਸਿਸਕੋ, 28 ਅਕਤੂਬਰ, ਦੇਸ਼ ਕਲਿਕ ਬਿਊਰੋ:
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ ਨੇ ਵੀਰਵਾਰ ਨੂੰ ਟਵਿੱਟਰ ਨੂੰ ਖਰੀਦ ਲਿਆ। ਕੁਝ ਘੰਟਿਆਂ ਬਾਅਦ ਹੀ ਸੀਈਓ ਪਰਾਗ ਅਗਰਵਾਲ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਦੇ ਨਾਲ ਦੋ ਹੋਰ ਅਧਿਕਾਰੀਆਂ, ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੇਡ ਸਹਿਗਲ ਅਤੇ ਕਾਨੂੰਨੀ ਮਾਮਲੇ ਅਤੇ ਨੀਤੀ ਮੁਖੀ ਵਿਜਿਆ ਗਾਡੇ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।ਮਸਕ ਨੇ ਉਨ੍ਹਾਂ ‘ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫਰਜ਼ੀ ਖਾਤਿਆਂ ਦੀ ਗਿਣਤੀ ਬਾਰੇ ਉਸ ਨੂੰ ਅਤੇ ਟਵਿੱਟਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪਰਾਗ ਅਗਰਵਾਲ ਅਤੇ ਨੇਡ ਸਹਿਗਲ ਨੇ ਕੰਪਨੀ ਦਾ ਸੈਨ ਫਰਾਂਸਿਸਕੋ ਹੈੱਡਕੁਆਰਟਰ ਛੱਡ ਦਿੱਤਾ ਹੈ।ਇਸ ਦੇ ਨਾਲ ਹੀ ਮਸਕ ਨੇ ਟਵਿੱਟਰ ਨਾਲ ਸੌਦੇ ਦੇ ਕਈ ਕਾਰਨ ਦੱਸੇ ਹਨ। ਉਨ੍ਹਾਂ ਨੇ ਇਸ ਬਾਰੇ ਟਵੀਟ ਕੀਤਾ ਹੈ। ਮਸਕ ਨੇ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਇਸਦੀ ਵਿਗਿਆਪਨ ਨੀਤੀ ਵੀ ਬਦਲੀ ਜਾਵੇਗੀ। ਮਸਕ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਟਵਿਟਰ ਸਭ ਤੋਂ ਵਧੀਆ ਵਿਗਿਆਪਨ ਪਲੇਟਫਾਰਮ ਹੋਵੇ ਜਿੱਥੇ ਹਰ ਉਮਰ ਦੇ ਉਪਭੋਗਤਾ ਫਿਲਮਾਂ ਦੇਖ ਸਕਣ ਜਾਂ ਵੀਡੀਓ ਗੇਮਾਂ ਖੇਡ ਸਕਣ।