ਮੋਹਾਲੀ: 20 ਅਕਤੂਬਰ, ਜਸਵੀਰ ਸਿੰਘ ਗੋਸਲ
ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ ਐਸੋਸੀਏਸ਼ਨ ਰਜਿ: ਵਲੋਂ ਸਿੱਖਿਆ ਬੋਰਡ ਦੇ ਨਵੇਂ ਨਿਯੁਕਤ ਸਕੱਤਰ ਸ੍ਰ: ਕਿਰਨਜੀਤ ਸਿੰਘ ਟਿਵਾਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਜੀ ਆਇਆਂ ਕਿਹਾ।
ਇਸ ਉਪਰੰਤ ਉਹਨਾਂ ਨਾਲ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਲੱਗਭੱਗ਼ ਸਵਾ ਘੰਟੇ ਤੱਕ ਗੱਲਬਾਤ ਚਲਦੀ ਰਹੀ। ਮੀਟਿੰਗ ਦੌਰਾਨ ਪੈਨਸ਼ਨਰ ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਬਾਰੇ ਸਕੱਤਰ ਜੀ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਜਾਣੂ ਕਰਵਾਈਆ ਗਈਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ, ਪ੍ਰੈਸ ਸਕੱਤਰ ਹਰਿੰਦਰ ਪਾਲ ਸਿੰਘ ਹੈਰੀ, ਭੁਪਿੰਦਰ ਸਿੰਘ ਗਿੱਲ, ਧਰਮ ਪਾਲ ਹੁਸ਼ਿਆਰਪੁਰੀ, ਗੁਰਮੇਲ ਸਿੰਘ ਗਰਚਾ ਅਤੇ ਚਰਨ ਸਿੰਘ ਮੌਜੂਦ ਸਨ