ਲੁਧਿਆਣਾ, 4 ਅਗਸਤ, ਦੇਸ਼ ਕਲਿੱਕ ਬਿਓਰੋ :
ਭਾਰਤੀ ਕਾਰੋਬਾਰੀਆਂ ਤੋਂ ਨਿਵੇਸ਼ ਦੀ ਮੰਗ ਕਰਦਿਆਂ, ਕੈਨੇਡਾ ਦੇ ਕੌਂਸਲ ਜਨਰਲ ਪੈਟਰਿਕ ਹੇਬਰਟ ਨੇ ਅੱਜ ਕਿਹਾ ਕਿ ਕੈਨੇਡਾ ਵਿੱਚ ਭਾਰਤੀਆਂ ਲਈ ਵਪਾਰ ਦੇ ਬਹੁਤ ਮੌਕੇ ਹਨ।
ਉਹ ਐਸੋਸੀਏਟਿਡ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ (ਐਸੋਚੈਮ), ਇੰਡੋ-ਕੈਨੇਡੀਅਨ ਬਿਜ਼ਨਸ ਚੈਂਬਰ ਅਤੇ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਪਾਰਕ ਪਲਾਜ਼ਾ, ਲੁਧਿਆਣਾ ਵਿਖੇ ਆਯੋਜਿਤ ਇੱਕ ਸਮਾਗਮ “ਭਾਰਤ ਵਿੱਚ ਕਾਰੋਬਾਰੀ ਮੌਕੇ – ਕੈਨੇਡਾ ਵਿੱਚ ਨਿਵੇਸ਼” ਵਿੱਚ ਬੋਲ ਰਹੇ ਸਨ।