ਟੋਰੰਟੋ, 6 ਜੁਲਾਈ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਇਕ 25 ਸਾਲਾ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਉਸਦੀ ਭੂਮਿਕਾ ਦੇ ਕਾਰਨ ਪਿਛਲੇ ਸਾਲ ਉਸ ਨੂੰ ਲੋਕਾਂ ਲਈ ਖਤਰਾ ਵਾਲਾ ਵਿਅਕਤੀ ਐਲਾਨਿਆ ਸੀ।
ਇੰਟੀਗ੍ਰੇਟੇਡ ਹੋਮੀਸਾਈਡ ਇਨਵੇਸਿਟਗੇਸ਼ਨ ਟੀਮ (ਆਈਐਚਆਈਟੀ) ਨੇ ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ ਗਾਰਚਾ ਵਜੋਂ ਕੀਤੀ ਹੈ, ਜਿਸ ਨੂੰ 2 ਜੁਲਾਈ ਨੂੰ ਰਾਤ 9.20 ਵਜੇ ਕੋਕਿਚਟਲਮ ਵਿੱਚ ਫੋਸਟਰ ਏਵੇਨਿਊ ਅਤੇ ਨਾਰਕ ਰੋਡ ਕੋਲ ਗੋਲੀ ਮਾਰ ਦਿੱਤੀ ਗਈ ਸੀ।
ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (ਆਰਸੀਐਮਪੀ), ਕੋਕਿਚਟਲਮ ਨੇ ਕਿਹਾ, ‘ਅਧਿਕਾਰੀਆਂ ਨੇ ਬੰਦੂਕ ਦੀ ਗੋਲੀ ਨਾਲ ਜ਼ਖਮੀ ਇਕ ਵਿਅਕਤੀ ਨੂੰ ਦੇਖਿਆ ਅਤੇ ਤੁਰੰਤ ਇਲਾਜ਼ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗਾਰਚਾ ਦੀ ਸੱਟਾਂ ਕਾਰਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ, ਸਰੇ ਆਰਸੀਐਮਪੀ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਬਲ ਵਿਸ਼ੇਸ਼ ਇਕਾਈ ਨੇ ਗਾਰਚਾ ਅਤੇ ਇਕ ਹੋਰ ਭਾਰਤੀ ਮੂਲ ਦੇ ਵਿਅਕਤੀ ਹਰਕੀਰਤ ਦੇ ਗਿਰੋਹ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਸਾਂਝੀ ਚੇਤਾਵਨੀ ਜਾਰੀ ਕੀਤੀ ਸੀ। (IANS )