ਚੰਡੀਗੜ੍ਹ, 30 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਇੱਕ ਗੜ੍ਹਕਵੇਂ ਸੱਦੇ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ-ਫਲਸਤੀਨ ਦਰਮਿਆਨ ਗਾਜਾ ਖੇਤਰ ਵਿੱਚ ਫੌਰੀ ਜੰਗਬੰਦੀ ਲਈ ਦਖਲਅੰਦਾਜ਼ੀ ਦੇਵੇ ਤਾਂ ਜੋ ਇਸ ਲੜਾਈ ਦੌਰਾਨ ਅਜਾਈਂ ਜਾ ਰਹੀਆਂ ਮਾਸੂਮ ਜਾਨਾਂ, ਖਾਸ ਕਰਕੇ ਬੱਚਿਆਂ ਅਤੇ ਔਰਤਾਂ ਦੀਆਂ ਦੁੱਖਦਾਈ ਮੌਤਾਂ ਰੁਕ ਸਕਣ।