ਨਵੀਂ ਦਿੱਲੀ, 25 ਜੂਨ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਵਿਖੇ ਭਾਰਤੀ ਹਾਈਕਮਿਸ਼ਨਰ ਉਤੇ ਹਮਲਾ ਕਰਨ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਖਾਲਿਸਤਾਨੀ ਸਮਰਥਕ ਤੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਲੇ ਅਮਰਜੋਤ ਸਿੰਘ ਸਮੇਤ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਰਕਯੋਗ ਹੈ ਕਿ ਮਾਰਚ ਮਹੀਨੇ ਵਿੱਚ ਕੈਨੇਡਾ ’ਚ ਭਾਰਤੀ ਹਾਈਕਮਿਸ਼ਨਰ ਉਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਅਮਰਜੋਤ ਨੂੰ ਮੁੱਖੀ ਆਰੋਪੀ ਬਣਾਹਿਆ ਗਿਆ ਹੈ। ਆਰੋਪੀਆਂ ਉਤੇ ਲੋਕਾਂ ਨੂੰ ਉਕਸਾਉਣ, ਦੰਗੇ ਕਰਾਉਣ ਦੀ ਕੋਸ਼ਿਸ਼ ਕਰਨ, ਜਬਰਦਸਤੀ ਘਰ ਵਿੱਚ ਦਾਖਲ ਹੋਣ ਦੇ ਨਾਲ ਨਾਲ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਤੇ ਵਿਸਫੋਟਕ ਪਦਾਰਥ ਅਧਿਨਿਯਮ (ਯੂਏਪੀਏ) ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
18 ਮਾਰਚ ਨੂੰ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਸੀ। ਇਸ ਦੌਰਾਨ 23 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਉਤੇ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਕੈਨੇਡਾ ਸਥਿਤ ਓਟਾਵਾ ਵਿੱਚ ਭਾਰਤੀ ਹਾਈਕਮਿਸ਼ਨਰ ਉਤੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਏਜੰਸੀ ਮੁਤਾਬਕ ਇਸ ਹਮਲੇ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਦਾ ਸਾਲਾ ਅਮਰਜੋਤ ਸਿੰਘ ਕਰ ਰਿਹਾ ਸੀ।