ਦਲਜੀਤ ਕੌਰ
ਸੰਗਰੂਰ, 2 ਫਰਵਰੀ, 2023: ਪੰਜਾਬ ਸਰਕਾਰ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਸ਼ਹਿਰੀ ਤਰਜ਼ 'ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵੱਖ-ਵੱਖ ਮੈਡੀਕਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਿ਼ਲ੍ਹਾ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਇਲ ਮੈਡੀਕਲ ਬੱਸ ਚਲਾਈ ਜਾਂਦੀ ਹੈ ਜੋ ਹਰ ਮਹੀਨੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ 3 ਫਰਵਰੀ ਨੂੰ ਪਿੰਡ ਬੰਗਾਵਲੀ, 4 ਫਰਵਰੀ ਨੂੰ ਜਿ਼ਲ੍ਹਾ ਜੇਲ ਸੰਗਰੂਰ ਵਿਰਧ ਆਸ਼ਰਮ ਬਡਰੁੱਖਾਂ, 6 ਫਰਵਰੀ ਨੂੰ ਘਨੋਰੀ ਖੁਰਦ, 7 ਫਰਵਰੀ ਨੂੰ ਸਲੇਮਪੁਰ, 8 ਫਰਵਰੀ ਨੂੰ ਬਾਦਸ਼ਾਹਪੁਰ, 9 ਫਰਵਰੀ ਨੂੰ ਕਾਲਾਬੂਲਾ, 10 ਫਰਵਰੀ ਨੂੰ ਬੜੀ, 11 ਫਰਵਰੀ ਨੂੰ ਹਸਨਪੁਰ, 13 ਫਰਵਰੀ ਨੂੰ ਕਾਂਝਲੀ, 14 ਫਰਵਰੀ ਨੂੰ ਰਣੀਕੇ, 15 ਫਰਵਰੀ ਨੂੰ ਸ਼ੇਰਪੁਰ ਸੋਢੀਆਂ, 16 ਫਰਵਰੀ ਨੂੰ ਰੁਲਦੂ ਸਿੰਘ ਵਾਲਾ, 17 ਫਰਵਰੀ ਨੂੰ ਲੱਡਾ, 20 ਫਰਵਰੀ ਨੂੰ ਵਰਡਵਾਲ, 21 ਫਰਵਰੀ ਨੂੰ ਮਾਨਾਂ, 22 ਫਰਵਰੀ ਨੂੰ ਨੱਤ, 23 ਫਰਵਰੀ ਨੂੰ ਕੁੰਭੜਵਾਲ, 24 ਫਰਵਰੀ ਨੂੰ ਧੰਦੀਵਾਲ, 25 ਫਰਵਰੀ ਨੂੰ ਜਿ਼ਲ੍ਹਾ ਜੇਲ੍ਹ ਸੰਗਰੂਰ ਬਿਰਧ ਆਸ਼ਰਮ ਉਭਾਵਾਲ ਰੋਡ, 27 ਫਰਵਰੀ ਨੂੰ ਬਟੂਹਾਂ ਅਤੇ 28 ਫਰਵਰੀ ਨੂੰ ਬੁਰਜ ਸੇਧਾਂ ਵਿਖੇ ਜਾਵੇਗੀ।
ਸਿਵਲ ਸਰਜਨ ਨੇ ਕਿਹਾ ਕਿ ਮੋਬਾਇਲ ਮੈਡੀਕਲ ਬੱਸ ਵੱਲੋਂ ਆਮ ਚੈਕਅੱਪ ਤੋਂ ਇਲਾਵਾ ਐਕਸ-ਰੇ, ਈ.ਸੀ.ਜੀ. ਤੇ ਐਚ.ਬੀ., ਸੂਗਰ ਆਦਿ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਯੂਨਿਟ ਦੁਆਰਾ ਮੁਫ਼ਤ ਵਿਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ।