ਮੋਰਿੰਡਾ 4 ਫਰਵਰੀ ( ਭਟੋਆ )
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਨਰਿੰਦਰ ਮੋਹਨ ਦੀ ਅਗਵਾਈ ਬਲਾਕ ਦੇ ਵੱਖ ਵੱਖ ਸਿਹਤ ਕੇਂਦਰਾਂ ਅਤੇ ਸੀ.ਐਚ.ਸੀ ਮੋਰਿੰਡਾ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ।
ਇਸ ਮੌਕੇ ਤੇ ਡਾਕਟਰ ਨਰਿੰਦਰ ਮੋਹਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ।ਕੈਂਸਰ ਦੀ ਬਿਮਾਰੀ ਦੇ ਲੱਛਣਾਂ ਵਿੱਚ ਛਾਤੀ ਵਿੱਚ ਗਿਲਟੀ/ਗੰਢ, ਹਾਲ ਹੀ ਵਿੱਚ ਨਿਪਲ ਦਾ ਅੰਦਰ ਧਸਣਾ, ਨਿਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਾਵਾਰੀ ਦੌਰਾਨ ਬੇਹਦ ਖੂਨ ਪੈਣਾ, ਮਾਹਾਵਾਰੀ ਦੇ ਵਿੱਚ ਵਿਚਲੇ ਖੂਨ ਪੈਣਾ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ, ਪੁਰਾਣੇ ਜਖਮ ਵਿੱਚੋਂ ਖੂਨ ਵਗਣਾ, ਜੀਭ ਤੇ ਗਟੋਲੀ/ਗੰਢ , ਲਗਾਤਾਰ ਲੰਮੀ ਖਾਂਸੀ, ਬਲਗਮ ਵਿੱਚ ਖੂਨ, ਪੇਟ ਵਿੱਚ ਗੋਲੇ ਨਾਲ ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ,ਟੱਟੀ ਵਿੱਚ ਬਿਨਾਂ ਦਰਦ ਖੂਨ ਆਉਣਾ, ਬਿਨਾਂ ਕਾਰਣ ਵਜਨ ਘੱਟ ਜਾਣਾ, ਖੂਨ ਦੀ ਕਮੀ(ਐਨੀਮੀਆ) ਟੱਟੀ ਆਦਿ ਵਿੱਚ ਬਦਲਾਅ ,ਕਿਸੇ ਕੁਦਰਤੀ ਛੇਦ ਵਿੱਚੋਂ ਬਿਨਾਂ ਵਜਾਹ ਖੂਨ ਵਗਣਾ, ਬਿਨਾਂ ਵਜਾਹ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਦਰਦ ਬਿਨਾ ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿੱਚ ਰੁਕਾਵਟ, 50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ, ਮੌਕੇ ਜਾਂ ਤਿਲ ਦੇ ਅਕਾਰ, ਰੰਗ ਵਿੱਚ ਬਦਲਾਅ ਜਾ ਉਸ ਵਿੱਚੋਂ ਆਪਣੇ ਆਪ ਖੂਨ ਵਗਣਾ ਸ਼ੁਰੂ ਹੋ ਜਾਣ ,ਪਤਾਲੂ ਵਿੱਚ ਸਖਤ ਗਟੋਲੀ, ਬਿਨਾ ਕਾਰਣ ਸਿਰ ਦਰਦ ਅਤੇ ਦੌਰੇ ਅਤੇ ਸ਼ਰੀਰ ਵਿੱਚ ਕਿਤੇ ਵੀ ਗੰਢ ਜਾ ਗੋਲਾ ਜਾਂ ਗਟੋਲੀ, ਨਾ ਠੀਕ ਹੋਣ ਵਾਲਾ ਜਖਮ ਆਦਿ ਲੱਛਣ ਸ਼ਾਮਿਲ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨ ਮਾਂਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁੰਘਾਉਣਾ, ਧੂੰਏ ਵਾਲੇ ਤੰਬਾਕੂ ਬੀੜੀ, ਸਿਗਰਟ/ਹੁੱਕਾ/ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ ਜਰਦਾ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ, ਪਲਾਸਟਿਕ ਕੱਪਾਂ ਜਾ ਭੱਡਿਆਂ ਵਿੱਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ,ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ।