ਨਵੀਂ ਦਿੱਲੀ,26 ਜਨਵਰੀ,ਦੇਸ਼ ਕਲਿਕ ਬਿਊਰੋ:
ਦੁਨੀਆ ਦੀ ਪਹਿਲੀ ਇੰਟਰਨੇਜਲ ਕੋਵਿਡ-19 ਵੈਕਸੀਨ iNCOVACC ਅੱਜ ਲਾਂਚ ਕੀਤੀ ਜਾਵੇਗੀ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਜੋ ਕੋਵੈਕਸੀਨ ਦਾ ਨਿਰਮਾਣ ਕਰਦੀ ਹੈ, ਨੇ ਇਸਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ (ਡਬਲਯੂਯੂਐਸਐਮ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਨੱਕ ਤੋਂ ਲਈ ਜਾਣ ਵਾਲੀ ਇਹ ਵੈਕਸੀਨ ਬੂਸਟਰ ਖੁਰਾਕ ਵਜੋਂ ਲਈ ਜਾ ਸਕੇਗੀ। ਭਾਰਤ ਸਰਕਾਰ ਨੇ ਇਸ ਵੈਕਸੀਨ ਨੂੰ 23 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ।ਸਭ ਤੋਂ ਪਹਿਲਾਂ ਨੱਕ ਰਾਹੀਂ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ, ਜਿਸ ਲਈ ਲੋਕਾਂ ਨੂੰ ਪੈਸੇ ਦੇਣੇ ਪੈਣਗੇ। ਦਸੰਬਰ ਵਿੱਚ, ਭਾਰਤ ਬਾਇਓਟੈਕ ਨੇ ਐਲਾਨ ਕੀਤਾ ਸੀ ਕਿ ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚ 325 ਰੁਪਏ ਵਿੱਚ ਉਪਲਬਧ ਹੋਵੇਗੀ। ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਲਈ 800 ਰੁਪਏ ਦੇਣੇ ਪੈਣਗੇ। ਇਸ ਵੈਕਸੀਨ ਦੀ ਬੁਕਿੰਗ ਕੌਵਿਨ ਪੋਰਟਲ ਤੋਂ ਹੀ ਕੀਤੀ ਜਾਵੇਗੀ।