ਨਵੀਂ ਦਿੱਲੀ, 7 ਫਰਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਹਸਪਤਾਲ ਵਿੱਚ ਇਕ ਵੱਖਰੀ ਕਿਸਮ ਦਾ ਮਰੀਜ਼ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇਕ ਲੜਕੀ ਨੂੰ ਮਹਿੰਦੀ ਲਗਾਉਂਦਿਆਂ ਹੀ ਮਿਰਗੀ ਦਾ ਦੌਰਾ ਪੈ ਜਾਂਦਾ ਹੈ। ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਪਹੁੰਚੇ ਵੱਖਰੀ ਕਿਸਮ ਦੇ ਕੇਸ ਦਾ ਸਟੱਡੀ ਕਲੀਨਿਕਲ ਨਿਊਰੋਫਿਜੀਓਲਾਜੀ ਦੇ ਨਵੀਨਤਮ ਸੰਸਕਰਨ ਵਿੱਚ 23 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਸਰ ਗੰਗਾਰਾਮ ਹਸਪਤਾਲ ਨਵੀਂ ਦਿੱਲੀ ਦੇ ਨਿਊਰੋਲਾਜੀ ਵਿਭਾਗ ਵਿੱਚ ਲੜਕੀ ਪਹੁੰਚੀ। ਮਾਪਿਆਂ ਦਾ ਕਹਿੰਦਾ ਸੀ ਕਿ ਬੱਚੀ ਨੂੰ ਮਹਿੰਦੀ ਲੱਗਦਿਆਂ ਹੀ ਬਾਅਦ ਵਿੱਚ ਮਿਰਗੀ ਦਾ ਦੌਰੇ ਪੈ ਰਹੇ ਸਨ। ਇਸ ਬੱਚੀ ਦੇ ਜਦੋਂ ਮਹਿੰਦੀ ਲਗਾਈ ਤਾਂ ਉਸ ਨੂੰ ਤਕਲੀਫ ਹੋਈ। ਕੁਝ ਸੈਕਿੰਡਾਂ ਬਾਅਦ ਹੀ ਉਹ ਬੇਹੋਸ਼ ਹੋ ਗਈ।
ਹਸਪਤਾਲ ਵਿੱਚ ਮਰੀਜ਼ ਦੇ ਇਕ ਹੱਥ ਵਿੱਚ ਮਹਿੰਦੀ ਲਗਾਈ ਸੀ। ਮਹਿੰਦੀ ਦੀ ਇਕ ਬਹੁਤ ਹੀ ਵੱਖਰੀ ਖਸਬੂ ਹੁੰਦੀ ਹੈ। ਮਹਿੰਦੀ ਨੂੰ ਜਿਵੇਂ ਹੀ ਮਰੀਜ਼ ਦੇ ਸਰੀਰ ਦੇ ਨੇੜੇ ਲੈ ਕੇ ਗਏ ਤਾਂ ਉਸ ਨੂੰ ਦੌਰੇ ਪੈਣ ਲੱਗੇ। ਮਰੀਜ ਬੇਚੈਨ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਦੌਰੇ ਪੈਣ ਲਗ ਗਏ। ਉਸਦੇ ਹੱਥ ਪੈਰ ਨੂੰ ਤਕਲੀਫ ਆਈ ਅਤੇ ਅੱਖਾਂ ਉਪਰ ਚੜ੍ਹ ਗਈਆਂ।
ਇਸ ਸਬੰਧੀ ਡਾਕਟਰ ਪੀ ਕੇ ਸੇਠੀ ਨੇ ਕਿਹਾ ਕਿ ਦੁਨੀਆਂ ਵਿੱਚ ਇਹ ਵੱਖਰੀ ਕਿਸਮ ਦਾ ਕੇਸ ਹੈ ਜਿਸ ਨੂੰ ਮਹਿੰਦੀ ਦੀ ਖਸ਼ਬੂ ਦਾ ਅਸਰ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਵਿੱਚ ਦੌਰੇ ਕੇਵਲ ਹੱਥਾਂ ਅਤੇ ਪੈਰਾਂ ਉਤੇ ਮਹਿੰਦੀ ਲੱਗਣ ਨਾਲ ਸ਼ੁਰੂ ਨਹੀਂ ਹੁੰਦੇ ਸਨ, ਬਲਕਿ ਖਸਬੂ ਸੀ ਜੋ ਕਾਰਜਤਮਿਕ ਸ਼ਰੀਰ ਨੈਟਵਰਕ ਦੀ ਉਤੇਜਨਾ ਵਜੋਂ ਕੰਮ ਕਰਦੀ ਸੀ। ਮਰੀਜ ਨੂੰ ਸੋਡੀਅਮ ਵੈਲਪ੍ਰੋਏਟ ਨਿਰਧਾਰਤ ਕੀਤਾ ਗਿਆ ਹੈ ਅਤੇ ਮਾਤਾ ਪਿਤਾ ਨੂੰ ਬੱਚੀ ਨੂੰ ਮਹਿੰਦੀ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਦੀ ਸਲਾਹ ਦਿੱਤੀ ਗਈ ਹੈ।